ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ duਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਕਰਵਾਇਆ ਜਾ ਰਿਹਾ ਹੈ।ਬੋਟੈਨੀਕਲ ਐਂਡ ਇਨਵਾਈਰਮੈਂਟਲ ਸਾਇੰਸਜ਼ ਦੇ ਪ੍ਰੋਫੈਸਰ ਅਵਿਨਾਸ਼ ਕੌਰ ਨਾਗਪਾਲ ਨੇ ਦਸਿਆ ਕਿ ਦਾਖਲਾ ਟੈਸਟ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ।ਇਸ ਟੈਸਟ ਵਿਚ ਨੌਵੀਂ, ਦਸਵੀਂ ਅਤੇ ਗਿਆਰਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ ਭਾਗ ਲੈਣਗੇ।
ਟੈਸਟ ਦੀ ਮੈਰਿਟ ਅਨੁਸਾਰ ਚੁਣੇ ਗਏ 30 ਵਿਦਿਆਰਥੀ ਮਈ 2019 ਵਿਚ 25 ਦਿਨ ਦੇ ਸਿਖਲਾਈ ਕੈਂਪ ਵਿਚ ਭਾਗ ਲੈਣਗੇ।ਸਿਖਰ ਦੇ ਚਾਰ ਵਿਦਿਆਰਥੀ ਦਖਣੀ ਕੋਰੀਆ ਦੇ ਦਾਏਗੁ ਸ਼ਹਿਰ ਵਿਚ 13ਵੇਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …