ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਸਾਲ 2016 ਨੂੰ ਰੇਲਵੇ ਸਟੇਸਨ ਪਠਾਨਕੋਟ ਤੋਂ ਇੱਕ ਲਾਵਾਰਿਸ ਬੱਚੀ ਮਿਲੀ ਸੀ, ਕੋਈ ਵੀ ਵਰਸ ਬੱਚੀ ਦੀ ਪਹਿਚਾਣ ਕਰਨ ਲਈ ਨਹੀਂ ਪਹੁੰਚਿਆ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਦੱਸਿਆ ਕਿ ਇਹ ਲੜਕੀ ਜਿਸ ਦੀ ਉਮਰ ਕਰੀਬ 10 ਸਾਲ ਹੈ ਅਤੇ ਆਪਣਾ ਨਾਮ ਦੱਸਣ ਤੋ ਅਸਮਰਥ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ 2 ਜੁਲਾਈ 2016 ਨੂੰ ਰੇਲਵੇ ਸਟੇਸ਼ਨ ਪਠਾਨਕੋਟ ਤੋਂ ਮਿਲੀ ਸੀ। ਉਸ ਸਮੇਂ ਇਸ ਬੱਚੀ ਦੀ ਪੁਲਿਸ ਰਿਪੋਰਟ ਪੁਲਿਸ ਥਾਣਾ ਡਵੀਜਨ ਨੰਬਰ 1 ਪਠਾਨਕੋਟ ਵਿੱਚ ਮਿਤੀ 3 ਜੁਲਾਈ 2016 ਨੂੰ ਦਰਜ ਵੀ ਕਰਵਾਈ ਗਈ ਸੀ।ਉਨ੍ਹਾਂ ਦੱਸਿਆ ਕਿ ਇਹ ਬੱਚੀ ਦਿਵਿਆਂਗ ਹੈ ਅਤੇ ਇਹ ਬੱਚੀ ਚੱਲ ਫਿਰ ਵੀ ਨਹੀਂ ਸਕਦੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਤਾ ਪਿਤਾ ਜਾਂ ਵਾਰਸਾਂ ਬਾਰੇ ਜਾਣਕਾਰੀ ਹੋਵੇ ਤਾਂ ਜਿਲ੍ਹਾ ਬਾਲ ਸੂਰੱਖਿਆ ਯੂਨਿਟ ਪਠਾਨਕੋਟ ਕਮਰਾ ਨੰਬਰ 138-ਬੀ ਜਿਲ੍ਹਾ ਪੱਧਰੀ ਕੰਪਲੈਕਸ ਪਠਾਨਕੋਟ ਵਿਖੇ ਜਾਂ ਫੋਨ ਨੰਬਰ 98814-66177, 89680-33481, 94177-80500, 0186-2345047 ਤੇ ਸੰਪਰਕ ਕਰ ਸਕਦਾ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media