ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਆਰਿਆ ਯੁਵਤੀ ਸਭਾ ਵੱਲੋਂ ਨਵੇਂ ਸਾਲ ਦੇ ਆਰੰਭ ‘ਤੇ ‘ਵੈਦਿਕ ਹਵਨ ਯੱਗ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਲੋਕਲ ਪ੍ਰਬੰਧਕੀ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਦੌਰਾਨ ਸਾਲ 2019 ‘ਚ ਕਾਲਜ ਦੇ ਹਰ ਖੇਤਰ ਵਿੱਚ ਬੁਲੰਦੀਆਂ ਹਾਸਲ ਕਰਨ ਦੀ ਅਰਦਾਸ ਕੀਤੀ ਅਤੇ ਅਧਿਆਪਕਾਂ ਤੇ ਵਿਦਿਆਰਥਣਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਚੇਅਰਮੈਨ ਸੁਦਰਸ਼ਨ ਕਪੂਰ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਅੱਜ ਤਰੱਕੀ ਦੇ ਜਿਸ ਮੁਕਾਮ `ਤੇ ਪਹੁੰਚਿਆ ਹੈ, ਉਸ ਵਿਚ ਅੱਧੀ ਸਦੀ ਦੀ ਕਰੜੀ ਮਿਹਨਤ ਦਾ ਅਹਿਮ ਯੋਗਦਾਨ ਹੈ।ਮੰਚ ਸੰਚਾਲਨ ਪ੍ਰੋ. ਰੇਨੂੰ ਵਸ਼ਿਸ਼ਟ ਨੇ ਕੀਤਾ, ਜਦਕਿ ਮੁਰਾਰੀ ਲਾਲ ਬੱਤਰਾ, ਮੋਹਿੰਦਰਜੀਤ ਸਿੰਘ, ਮੈਂਬਰ, ਕਰਨਲ ਵੇਦ ਮਿੱਤਲ ਤੋਂ ਇਲਾਵਾ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਹਵਨ `ਚ ਉਤਸ਼ਾਹ ਨਾਲ ਹਿੱਸਾ ਲਿਆ।ਸ਼ਾਂਤੀ ਪਾਠ ਉਪਰੰਤ ਹਵਨ ਯੱਗ ਸੰਪਨ ਹੋਇਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …