Monday, September 28, 2026

ਬਠਿੰਡਾ ਪ੍ਰੈਸ ਕਲੱਬ ਦੀ ਇਮਾਰਤ ਲਈ ਵਿੱਤ ਮੰਤਰੀ ਵਲੋਂ 33 ਲੱਖ ਦੀ ਗਰਾਂਟ ਮਨਜ਼ੂਰ

ਪਹਿਲੀ ਕਿਸ਼ਤ ਦਾ ਗਿਆਰਾਂ ਲੱਖ ਦਾ ਚੈਕ ਅਗਲੇ ਹਫ਼ਤੇ ਦੇਣ ਦਾ ਭਰੋਸਾ

PUNJ0401201905ਬਠਿੰਡਾ, 4 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਨੇ ਨਵੇਂ ਸਾਲ ਅਹਿਮ ਪ੍ਰਾਪਤੀ ਕਰਦੇ ਹੋਏ ਕਲੱਬ ਦੀ ਨਵੀਂ ਇਮਾਰਤ ਲਈ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਾਸੋਂ 33 ਲੱਖ ਦੀ ਗਰਾਂਟ ਮਨਜ਼ੂਰ ਕਰਵਾਈ ਹੈ।ਕਲੱਬ ਦੇ ਅਹੁੱਦੇਦਾਰਾਂ ਨੇ ਦੱਸਿਆ ਕਿ ਜਲਦੀ ਹੀ ਇਮਾਰਤ ਬਨਣੀ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਦਾ ਨਕਸ਼ਾ ਪਹਿਲਾ ਹੀ ਤਿਆਰ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਅੱਜ ਦੀ ਮਿਲਣੀ ਮੌਕੇ ਵਿੱਤ ਮੰਤਰੀ ਬਾਦਲ ਨੇ ਦੱਸਿਆ ਕਿ 33 ਲੱਖ ਪ੍ਰੈਸ ਕਲੱਬ ਲਈ ਗਰਾਂਟ ਮਨਜੂਰ ਕੀਤੀ ਜਾ ਚੁੱਕੀ ਹੈ ਅਤੇ ਤਿੰਨ ਕਿਸ਼ਤਾਂ ਵਿੱਚ ਇਹ ਗਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਫੀਲਡ ਪੱਤਰਕਾਰਾਂ ਲਈ ਬੇਹਤਰ ਸਕੀਮਾਂ ਦੇਣ ਲਈ ਯਤਨਸ਼ੀਲ ਹੈ।ਇਸ ਸਮੇਂ ਸਮੂਹ ਬਠਿੰਡਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply