Friday, March 13, 2026

ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ ਚੈਂਪੀਅਨਸ਼ਿਪ ‘ਚ ਜੀ.ਐਨ.ਡੀ.ਯੂ ਤੇ ਪੰਜਾਬ ਯੂਨੀਵਰਸਿਟੀ ਮੋਹਰੀ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਚਾਰ ਦਿਨਾਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਫੈਂਸਿੰਗ (ਪੁਰਸ਼ ਅਤੇ ਮਹਿਲਾ) PUNJ1001201901ਚੈਂਪੀਅਨਸ਼ਿਪ 2018-19 ਦੇ ਮੁਕਾਬਲੇ ‘ਚ ਪਹਿਲੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੀ ਝੰਡੀ ਰਹੀ।ਦੋਵਾਂ ਯੂਨੀਵਰਸਿਟੀਆਂ ਦੇ ਖਿਡਾਰੀਆਂ ਦਾ ਗੋਲਡ ਮੈਡਲ ਤੇ ਕਬਜ਼ਾ ਹੋਇਆ।ਫੋਇਲ (ਪੁਰਸ਼) ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਗੋਲਡ ਮੈਡਲ ਮਿਲਿਆ।ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਨੂੰ ਸਬਰੇ (ਮਹਿਲਾ) ਟੀਮ ਦੇ ਵਿੱਚ ਗੋਲਡ ਮੈਡਲ ਮਿਲਿਆ ਹੈ, ਜਦੋਂ ਕਿ ਫਾਇਲ (ਪੁਰਸ਼) ਦੇ ਵਿੱਚ ਸਿਲਵਰ ਮੈਡਲ। ਗੁਰੂ ਨਾਨਾਕ ਦੇਵ ਯੂਨੀਵਰਸਿਟੀ ਈ.ਪੀ (ਪੁਰਸ਼) ਵਿੱਚ ਵੀ ਪਹਿਲੇ ਸਥਾਨ ਤੇ ਰਹੀ ਹੈ। ਮਨੀਪੁਰ ਯੂਨੀਵਰਸਿਟੀ ਇਸੇ ਸ਼੍ਰੇਣੀ ਵਿੱਚ ਹੀ ਦੁਸਰੇ ਸਥਾਨ ਤੇ ਅਨਾ ਯੂਨੀਵਰਸਿਟੀ ਚੈਨਈ ਤੀਸਰੇ ਸਥਾਨ ਤੇ ਰਹੀ।ਸਬਰੇ (ਮਹਿਲਾ) ਟੀਮ ਜਿਸ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਗੋਲਡ ਮੈਡਲ ਜਿਤਿਆ ਹੈ ਦੇ ਵਿੱਚ ਗੁਰੂ ਨਾਨਾਕ ਦੇਵ ਯੂਨੀਵਰਸਿਟੀ ਨੂੰ ਸਿਲਵਰ ਮੈਡਲ ਅਤੇ ਮਨੀਪੁਰ ਯੂਨੀਵਰਸਿਟੀ ਨੂੰ ਕਾਂਸੇ ਦਾ ਮੈਡਲ ਮਿਲਿਆ ਹੈ। ਗੁਰੂ ਨਾਨਾਕ ਦੇਵ ਯੂਨੀਵਰਸਿਟੀ ਦੇ ਸਹਾਇਕ ਸਪੋਰਟਸ ਡਾਇਰੈਕਟਰ ਡਾ. ਕੰਵਰ ਮੰਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਸਰੇ ਦਿਨ ਵੀ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਟੀਮਾਂ ਵਿੱਚ ਜਬਰਦਸਤ ਅਤੇ ਦਿਲਚਸਪ ਮੁਕਾਬਲੇ ਹੋਏ।ਜਿਨ੍ਹਾਂ ਦੇ ਨਤੀਜੇ ਦੇਰ ਸ਼ਾਮ ਨੂੰ ਅਲਾਨੇ ਜਾਣਗੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply