Tuesday, August 4, 2026

ਸੇਵਾ ਕੇਂਦਰ ਫੀਸਾਂ `ਚ ਕੀਤਾ ਕਈ ਗੁਣਾ ਵਾਧਾ ਜਨਤਾ ਨਾਲ ਧੱਕਾ- ਤਰੁਣ ਚੁਗ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁਗ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਪੰਜਾਬ ਦੀ Tarun Chughਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਇੱਕ ਹੀ ਛੱਤ ਹੇਠਾਂ ਸਰਕਾਰੀ ਸੇਵਾਵਾਂ ਦੇਣ ਦੇ ਮਕਸਦ ਨਾਲ ਸੇਵਾ ਕੇਂਦਰਾਂ ਦੀ ਸ਼ੁਰਅੂਾਤ ਕੀਤੀ ਗਈ ਸੀ।ਲੇਕਿਨ ਕਾਂਗਰਸ ਦੀ ਕੈਪਟਨ ਸਰਕਾਰ ਨੇ ਆਉਂਦਿਆਂ ਹੀ 2147 ਸੇਵਾ ਕੇਂਦਰ ਵਿਚੋਂ 1647 ਬੰਦ ਕਰ ਦਿੱਤੇ ਅਤੇ ਹੁਣ ਅੰਮ੍ਰਿਤਸਰ ਜਿਲੇ ਵਿੱਚ ਬਚੇ 41 ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦੀਆਂ ਫੀਸਾਂ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ।ਇਸ ਤਰਾਂ ਅਕਾਲੀ-ਭਾਜਪਾ ਸਰਕਾਰ ਦੀ ‘ਰਾਜ ਨਹੀ ਸੇਵਾ’ ਦੇਣ ਦੀ ਸੋਚ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਨਤਾ ਨੂੰ ਪ੍ਰੇਸ਼ਾਨ ਕਰਨ ਦਾ ਫ਼ੈਸਲਾ ਲੈ ਕੇ ਜਨਤਾ `ਤੇ ਜਜੀਆ ਥੋਪਿਆ ਹੈ।  
    ਚੁਗ ਨੇ ਕਿਹਾ ਦੀ ਉਨਾਂ ਦੀ ਪਿੱਛਲੀ ਸਰਕਾਰ ਨੇ ਪੁਰੇ ਪੰਜਾਬ ਵਿੱਚ 2147 ਸੇਵਾ ਕੇਂਦਰ ਖੋਹਲ ਕੇ ਹਜਾਰਾਂ ਬੇਰੋਜਗਾਰਾਂ ਨੂੰ ਰੋਜਗਾਰ ਦਿੱਤਾ ਸੀ ਅਤੇ ਸੇਵਾ ਕੇਂਦਰਾਂ ਰਾਹੀਂ ਜਨਤਾ ਨੂੰ 36 ਤੋਂ ਜਿਆਦਾ ਸੇਵਾਵਾਂ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਉਪਲੱਬਧ ਕਰਵਾਈਆਂ ਸਨ।ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਕਚਹਿਰੀ ਦੇ ਚੱਕਰ ਲਗਾਉਣ ਤੋਂ ਨਜ਼ਾਤ ਮਿਲੀ ਸੀ।ਉਨਾਂ ਨੇ ਕਿਹਾ ਦੀ ਖੇਤੀਬਾੜੀ ਵਿਭਾਗ, ਸੋਸ਼ਲ ਵੈਲਫੇਅਰ ਵਿਭਾਗ, ਰੈਵਨਿਊ ਵਿਭਾਗ, ਸਿਹਤ ਵਿਭਾਗ ਆਦਿ  ਸੇਵਾਵਾਂ ਦੀਆਂ ਫੀਸਾਂ `ਚ ਕੀਤੇ ਗਏ ਕਈ ਗੁਣਾ ਨਾਲ ਜਨਤਾ `ਤੇ ਨਵਾਂ ਬੋਝ ਪਾ ਦਿੱਤਾ ਹੈ।ਇਸ ਲਈ
ਵਧਾਇਆ ਗਿਆ ਫੈਸਿਲੀਟੇਸ਼ਨ ਚਾਰਜ ਜਲਦ ਵਾਪਸ ਲਿਆ ਜਾਵੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply