ਦੰਦਾਂ ਦੀ ਸਾਂਭ-ਸੰਭਾਲ ਲਈ ਕੀਤੇ ਜਾਣਗੇ ਪ੍ਰੋਗਰਾਮ
ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਦੰਦਾਂ ਦੀ ਸਾਂਭ-ਸੰਭਾਲ, ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਉਣ ਅਤੇ ਉਨਾਂ ਦੇ ਇਲਾਜ ਵੱਲ ਧਿਆਨ ਦੇਣ ਦੇ ਮਨਸ਼ੇ ਨਾਲ ਇਕ ਫਰਵਰੀ ਤੋਂ 15 ਫਰਵਰੀ ਤੱਕ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ।ਜ਼ਿਲ੍ਹਾ ਡੈਂਟਲ ਅਧਿਕਾਰੀ ਡਾ. ਸ਼ਰਨਜੀਤ ਕੌਰ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ ਨਿਰਦੇਸ਼ ਹੇਠ ਮਨਾਏ ਜਾ ਰਹੇ ਇਸ ਪੰਦਰਵਾੜੇ ਦੌਰਾਨ ਜਿੱਥੇ ਲੋੜਵੰਦ ਬੁਜਰਗਾਂ ਨੂੰ ਮੁਫ਼ਤ ਦੰਦਾਂ ਦੇ ਸੈਟ ਲਗਾਏ ਜਾਣਗੇ, ਉਥੇ ਦੰਦਾਂ ਦੀ ਸਾਂਭ-ਸੰਭਾਲ ਕਿਵੇਂ ਕਰਨੀ ਹੈ, ਬਾਰੇ ਪ੍ਰਦਰਸ਼ਨੀਆਂ ਰਾਹੀਂ ਸਮਝਾਇਆ ਜਾਵੇਗਾ।
ਉਨਾਂ ਦੱਸਿਆ ਕਿ ਵਡੇਰੀ ਉਮਰ ਦੇ ਲੋਕਾਂ ਤੋਂ ਇਲਾਵਾ ਸਕੂਲਾਂ ਵਿਚ ਪੜਦੇ ਬੱਚਿਆਂ ਨੂੰ ਦੰਦਾਂ ਦੀ ਸਾਂਭ ਸਹੀ ਤਰੀਕੇ ਨਾਲ ਕਰਨ ਵਾਸਤੇ ਪ੍ਰੇਰਿਤ ਕੀਤਾ ਜਾਵੇਗਾ, ਤਾਂ ਜੋ ਦੰਦਾਂ ਦੀਆਂ ਬਿਮਾਰੀਆਂ ਵਿਚ ਵਾਧਾ ਨਾ ਹੋਵੇ।ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਵਲ ਹਸਪਤਾਲ ਅੰਮ੍ਰਿਤਸਰ, ਸਬ ਡਵੀਜਨ ਹਸਪਤਾਲ ਬਾਬਾ ਬਕਾਲਾ, ਸਬ ਡਵੀਜਨ ਹਸਪਤਾਲ ਅਜਨਾਲਾ, ਸੀ.ਐਚ.ਸੀ ਲੋਪੋਕੇ, ਸੀ.ਐਸ.ਸੀ ਤਰਸਿੱਕਾ, ਸੀ.ਐਚ.ਸੀ ਮਾਨਾਂਵਾਲਾ, ਸੀ.ਐਚ.ਸੀ ਮਜੀਠਾ, ਸੀ.ਐਚ.ਸੀ ਵੇਰਕਾ, ਪੀ.ਐਚ.ਸੀ ਥਰੀਏਵਾਲ, ਪੀ.ਐਚ.ਸੀ ਰਾਜਾਸਾਂਸੀ, ਯੂ.ਪੀ.ਐਚ.ਸੀ ਫਤਾਹਪੁਰ, ਯੂ.ਪੀ.ਐਚ.ਸੀ ਸਕੱਤਰੀ ਬਾਗ, ਯੂ.ਪੀ.ਐਚ.ਸੀ ਮੁਸਤਫਾਬਾਦ ਵਿਖੇ ਦੰਦਾਂ ਦੀ ਹਰੇਕ ਬਿਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।ਉਨਾਂ ਅੱਜ ਇਸ ਪੰਦਰਵਾੜੇ ਸਬੰਧੀ ਡਾਕਟਰੀ ਅਮਲੇ ਨਾਲ ਮੀਟਿੰਗ ਕੀਤੀ ਅਤੇ ਜ਼ਰੂਰੀ ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਡਾ. ਸੁਖਦੇਵ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਜੈਸਮੀਨ ਨੰਦਾ, ਡਾ. ਸੁਨੀਤਾ ਵਧਾਵਨ, ਡਾ. ਸੌਰਵ, ਡਾ. ਸਿਮਰਨਜੀਤ ਸਿੰਘ, ਡਾ. ਰਤਿੰਦਰ, ਡਾ. ਸੁਮਨ ਅਤੇ ਡਾ. ਰਵਿੰਦਰ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …