Friday, February 27, 2026

30ਵੇਂ ਕੋਮੀ ਸੜਕ ਸੁਰੱਖਿਆ ਹਫਤੇ ਦਾ ਮਨਾਇਆ ਅੱਜ ਪੰਜਵਾਂ ਦਿਨ

PUNB0802201911 ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) -ਕਮਿਸ਼ਨਰ ਪੁਲਿਸ ਅੰਮਿ੍ਰਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾ ਅਤੇ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਅੰਮਿ੍ਰਤਸਰ, ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ ਟ੍ਰੈਫਿਕ ਦੀ ਯੋਗ ਅਗਵਾਈ ਹੇਠ 4 ਤੋ 10 ਫਰਵਰੀ 2019 ਤੱਕ ਟ੍ਰੈਫਿਕ ਪੁਲਿਸ ਵਲੋਂ ਕੋਮੀ ਸੜਕ ਸੁਰੱਖਿਆ ਹਫਤੇ ਦੇ ਪੰਜਵੇਂ ਦਿਨ ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਟ੍ਰੈਫਿਕ ਜਾਗਰੂਕਤਾ ਸਬੰਧੀ ਇੱਕ ਪ੍ਰਸ਼ਨ ਮੰਚ ਪ੍ਰਤੀਯੋਗਤਾ ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ।ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ 14 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲੇ ਵਿੱਚ ਮਨਜੋਤ ਕੌਰ, ਹਰਲੀਨ ਕੌਰ ਕਲਾਸ ਨੋਵੀਂ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਦੀ ਟੀਮ ਨੇ ਪਹਿਲਾ ਸਥਾਨ, ਦਿਵਿਆ ਸਰੀਨ, ਵੰਸ਼ਿਕਾ ਪਿਪਲਾਨੀ ਅਸ਼ੋਕ ਵਾਟਿਕਾ ਪਬਲਿਕ ਸਕੂਲ ਦੀ ਟੀਮ ਨੇ ਦੂਸਰਾ ਸਥਾਨ, ਨਵਤੇਜ ਸਿੰਘ, ਕਪਿਲਮੀਤ ਸਿੰਘ ਹੋਲੀ ਹਾਰਟ ਪੈ੍ਰਜ਼ੀਡੈਂਸੀ ਸਕੂਲ ਦੀ ਟੀਮ ਨੇ ਤੀਸਰਾ ਸਥਾਨ, ਇਸੀਕਾ ਮਹਿਰਾ, ਦਿਪਾਨਸ਼ੀ ਬੇਰੀ ਸ੍ਰੀ ਗੁਰੂ ਰਾਮ ਆਸ਼ਰਮ ਪਬਲਿਕ ਸਕੂਲ ਦੀ ਟੀਮ ਨੇ ਕੰਨਸੋਲੇਂਸ਼ਨ ਇਨਾਮ ਪ੍ਰਾਪਤ ਕੀਤੇ। PUNB0802201912
ਅਮਰੀਕ ਸਿੰਘ ਪਵਾਰ ਡੀ.ਸੀ.ਪੀ ਮੁੱਖ ਮਹਿਮਾਨ ਵਜੋਂ ਪਹੁੰਚੇ।ਮੈਡਮ ਅੰਜਨਾ ਗੁਪਤਾ ਪਿ੍ਰੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ।ਮੁੱਖ ਮਹਿਮਾਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਅਤੇ ਇਸ ਮਨਾਏ ਜਾ ਰਹੇ ਹਫਤੇ ਦਾ ਮਹੱਤਵ ਦੱਸਿਆ।ਦਿਲਬਾਗ ਸਿੰਘ ਏ.ਡੀ.ਸੀ.ਪੀ, ਡਾ. ਮਹਿਤਾਬ ਸਿੰਘ ਆਈ.ਪੀ.ਐਸ ਏ.ਸੀ.ਪੀ, ਇੰਸ: ਪਰਮਜੀਤ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਅਤੇ ਮੈਡਮ ਅੰਜਨਾ ਗੁਪਤਾ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆ ਨੂੰ ਸਰਟੀਫਿਕੇਟ ਤਕਸੀਮ ਕੀਤੇ।ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਕਰਮਚਾਰੀ ਵੱਲੋ ਟ੍ਰੈਫਿਕ ਜਾਗਰੂਕਤਾ ਸਬੰਧੀ ਪੈਫਲੈਂਟ ਵੰਡੇ ਗਏ ਅਤੇ ਪੈਦਲ ਯਾਤਰੀਆ ਦੀ ਸੁੱਰਖਿਆ ਲਈ ਵਿਸ਼ੇਸ ਮੁਹਿੰਮ ਚਲਾਈ ਗਈ, ਵਾਹਣ ਚਾਲਕਾਂ ਨੂੰ ਜੈਬਰਾ ਲਾਈਨ ਤੋਂ ਪਿੱਛੇ ਵਾਹਣ ਖੜ੍ਹੇ ਕਰਨ ਸਬੰਧੀ ਸਮਝਾਇਆ ਗਿਆ।ਇੰਸ: ਪਰਮਜੀਤ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਟ੍ਰੈਫਿਕ ਐਜੂਕੇਸ਼ਨ ਸੈਲ ਵਲੋ ਚੌਕਾਂ ਵਿੱਚ ਗੁੱਡ ਸਮਾਰਟੀਅਨ ਸਬੰਧੀ ਪੈਫਲੈੈਟ ਵੰਡੇ ਗਏ ਅਤੇ ਆਮ ਪਬਲਿਕ ਨੂੰ ਉਹਨਾਂ ਦੇ ਹੱਕਾਂ ਬਾਰੇ ਜਾਣੂ ਕਰਾਉਦਿਆ ਦੱਸਿਆ ਕਿ ਅਗਰ ਕੋਈ ਵਿਅਕਤੀ ਹਾਦਸੇ ਸਮੇਂ ਜਖ਼ਮੀਆਂ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਕੋਈ ਹਰਾਸਮੈਂਟ ਨਹੀ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਉਸ ਦੀ ਪੁਛਗਿੱਛ ਕੀਤੀ ਜਾਵੇਗੀ ਕੋਈ ਵੀ ਪੁਲਿਸ ਅਫ਼ਸਰ ਜਾਂ ਡਾਕਟਰ ਉਸ ਭਲੇ ਪੁਰਸ਼ ਦਾ ਨਾਮ ਤੱਕ ਨਹੀਂ ਪੁੱਛ ਸਕਦਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply