Tuesday, December 24, 2024

ਸ਼ਾਇਰ ਤ੍ਰਿਲੋਕ ਸਿੰਘ ਦਿਵਾਨਾ ਦੀ ਮੌਤ `ਤੇ ਦੁੱਖ ਪ੍ਰਗਟਾਇਆ

ਅੰਤਿਮ ਅਰਦਾਸ ਜੰਡਿਆਲਾ ਗੁਰੂ `ਚ 19 ਫਰਵਰੀ ਨੂੰ

PPN1202201903ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ) – ਪ੍ਮੁੱਖ ਸਟੇਜ ਸ਼ਾਇਰ ਅਤੇ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਧਾਨ ਤਿ੍ਲੋਕ ਸਿੰਘ ਦਿਵਾਨਾ ਦੇ ਅਕਾਲ ਚਲਾਣੇ ਤੇ ਲੇਖਕ ਭਾਈ ਚਾਰੇ ਵਲੋਂ ਦੁੱਖ ਦਾ ਇਜਹਾਰ ਕੀਤਾ ਗਿਆ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਮਲਵਿੰਦਰ ਅਤੇ ਅਰਤਿੰਦਰ ਸੰਧੂ ਨੇ ਦਸਿਆ ਕਿ ਤਿ੍ਲੋਕ ਸਿੰਘ ਦਿਵਾਨਾ ਨੇ ਦੇਸ਼ ਵਿਦੇਸ਼ ਦੀਆਂ ਧਾਰਮਿਕ ਅਤੇ ਸਾਹਿਤਕ ਸਟੇਜਾਂ ਉਤੇ ਆਪਣੀ ਪੁਖਤਾ ਸ਼ਾਇਰੀ ਦਾ ਲੋਹਾ ਮਨਵਾਇਆ।”ਆਪਾਂ ਵੀ ਪੁੱਤਰ ਵਿਆਹਿਆ ਏ”,  “ਮਾਂ ਮੇਰੀ ਏ,ਮਾਂ ਮੇਰੀ ਏ” ਵਰਗੀਆਂ ਚਰਚਿਤ ਰਚਨਾਵਾਂ ਸਣੇ ਤੇਰਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਇਸ ਸਾਹਿਤਕਾਰ ਦੇ ਬੇਵਕਤੀ ਤੁਰ ਜਾਣ ਨਾਲ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਦੁੱਖੀ ਪਰਿਵਾਰ ਨਾਲ ਹਮਦਰਦੀ ਜਾਹਰ ਕਰਦਿਆਂ ਡਾ ਲਖਵਿੰਦਰ ਗਿੱੱਲ, ਡਾ ਹਜਾਰਾ ਸਿੰਘ ਚੀਮਾ,ਨਿਰਮਲ ਅਰਪਣ, ਹਰਜੀਤ ਸੰਧੂ, ਮਨਮੋਹਨ ਢਿਲੋਂ, ਸੁਰਿੰਦਰ ਚੌਹਕਾ, ਕੁਲਦੀਪ ਦਰਾਜਕੇ, ਹਰਿੰਦਰ ਸੋਹਲ, ਜਗਤਾਰ ਗਿੱਲ, ਚੰਨ ਅਮਰੀਕ, ਜਸਬੀਰ ਝਬਾਲ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸਰਬਜੀਤ ਸੰਧੂ, ਸੈਲਿੰਦਰਜੀਤ ਰਾਜਨ, ਹਰਪਾਲ ਸੰਧਾਵਾਲੀਆ, ਜਸਬੀਰ ਸੱਗੂ ਅਤੇ ਧਰਵਿੰਦਰ ਔਲਖ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਦਿਵਾਨਾ ਦੇ ਸਪੁੱਤਰ ਸ਼ੁਕਰਗੁਜਾਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨਮਿਤ ਅੰਤਿਮ ਅਰਦਾਸ 19 ਫਰਵਰੀ ਮੰਗਲਵਾਰ ਜੰਡਿਆਲਾ ਗੁਰੂ ਵਿਖੇ ਹੋਵੇਗੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply