Tuesday, October 6, 2026

ਸ਼ਾਇਰ ਚੰਨ ਅਮਰੀਕ ਦੀ ਕਾਵਿ ਪੁਸਤਕ “ਉਡਦੇ ਬੋਲ” ਲੋਕ ਅਰਪਿਤ 9 ਨੂੰ

ਅੰਮ੍ਰਿਤਸਰ, 5 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਅਤੇ ਭਾਈ ਵੀਰ ਸਿੰਘ ਵਿਚਾਰ ਮੰਚ ਵਲੋਂ ਅੰਮ੍ਰਿਤਸਰ ਸਾਹਿਤਕ ਚਿੰਤਨ ਮੰਚ ਦੇ PUNJ0503201916ਸਹਿਯੋਗ ਨਾਲ ਪੰਜਾਬੀ ਸ਼ਾਇਰ ਚੰਨ ਅਮਰੀਕ ਦੇ ਸੱਜਰੇ ਕਾਵਿ ਸੰਗ੍ਰਹਿ “ਉਡਦੇ ਬੋਲ” ਨੂੰ ਲੋਕ ਅਰਪਿਤ ਕੀਤਾ ਜਾ ਰਿਹਾ ਹੈ।ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 9 ਮਾਰਚ ਸ਼ਨੀਵਾਰ ਦੁਪਹਿਰ 2 ਵਜੇ ਲਾਰੇਂਸ ਰੋਡ ਵਿਖੇ ਭਾਈ ਵੀਰ ਸਿੰਘ ਨਿਵਾਸ `ਤੇ ਹੋ ਰਹੇ ਇਸ ਸਾਹਿਤਕ ਸਮਾਗਮ `ਚ ਅਰਤਿੰਦਰ ਸੰਧੂ, ਸ਼ਾਇਰ ਮਲਵਿੰਦਰ, ਡਾ. ਦੀਪਤੀ, ਪ੍ਰੋ. ਸਤਨਾਮ ਸਿੰਘ ਗਿੱਲ (ਡਾ.) ਅਤੇ ਨਿਰਮਲ ਅਰਪਣ ਚਰਚਾ ਅਧੀਨ ਪੁਸਤਕ ਤੇ ਵਿਚਾਰ ਕਰਨਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply