Wednesday, October 22, 2025
Breaking News

ਸ਼੍ਰੀ ਸਾਂਈ ਕਾਲਜ ਆਫ ਫਾਰਮੇਸੀ ਵਿਖੇ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਮੀਨਾਰ

ਜੰਡਿਆਲਾ ਗੁਰੂ, 7 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) –  ਸ਼੍ਰੀ ਸਾਂਈ ਗਰੁੱਪ ਆਫ ਇੰਸਟੀਚਿਉਟਸ ਦੇ ਚੇਅਰਮੈਨ ਇੰਜ.ਐਸ.ਕੇ ਪੁੰਜ ਅਤੇ ਐਮ.ਡੀ PUNJ0703201908ਸ਼੍ਰੀਮਤੀ ਤ੍ਰਿਪਤਾ ਪੁੰਜ ਦੀ ਅਗਵਾਈ ਹੇਠ ਚੱਲ ਰਹੇ ਸ਼੍ਰੀ ਸਾਂਈ ਕਾਲਜ ਆਫ ਫਾਰਮੇਸੀ ਮਾਨਾਂਵਾਲਾ ਵਿਖੇ ਧਾਰਮਿਕ ਸਿੱਖਿਆ ਦੁਆਰਾ ਨਸ਼ਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੀ ਸ਼ੁਰੂਆਤ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਦਿਨੇਸ਼ ਕੁਮਾਰ, ਸਹਿਜ ਪਾਠ ਸੇਵਾ ਸੁਸਾਇਟੀ ਲੁਧਿਆਣਾ ਤੋਂ ਸਤਨਾਮ ਸਿੰਘ ਤੇ ਬੀਬੀ ਦਵਿੰਦਰ ਕੌਰ ਨੇ ਸ਼ਮਾ ਰੌਸ਼ਨ ਕਰਕੇ ਕੀਤੀ।
ਇਸ ਮੌਕੇ ਆਏ ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਕੋਹਾਂ ਦੂਰ ਰਹਿਣ ਲਈ ਪ੍ਰੇਰਿਆ ਤੇ ਧਾਰਮਿਕ ਪੱਖੋਂ ਸਹਿਜ ਪਾਠ ਕਰਮ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਦਿਨੇਸ ਕੁਮਾਰ ਨੇ ਆਏ ਹੋਏ ਮਹਿਮਾਨ ਦਾ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦੇ ਕੇ ਸੁਚੱਜੇ ਰਾਹ ਪਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਕਾਲਜ ਦੇ ਵਿਦਿਆਂਰਥੀਆ ਤੇ ਸਟਾਫ ਨੂੰ ਸਹਿਜ ਪਾਠ ਆਰੰਭ ਕਰਵਾਏ ਗਏ।ਸੈਮੀਨਾਰ ਵਿਚ ਕਾਲਜ ਦੇ ਸਟਾਫ, ਮੈਂਬਰ ਲਵੀ ਰਾਜਪੂਤ, ਨਵਜੋਤ ਕੌਰ, ਰਜਿੰਦਰ ਪ੍ਰਸ਼ਾਦ ਕਸ਼ਅਪ, ਪ੍ਰਦੀਪ ਸ਼ਰਮਾ, ਵਿਸਾਲ ਸ਼ਰਮਾ ਤੋਂ ਇਲਾਵਾ ਸਮੂਹ ਸਟਾਫ ਤੇ ਵਿਦਿਆਰਥੀ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply