Friday, October 18, 2024

ਮੰਨੀਆਂ ਮੰਗਾਂ ਨੂੰ ਪੂਰੀਆਂ ਕਰੇ ਸਰਕਾਰ – ਲਾਹੌਰੀਆ

ਜੰਡਿਆਲਾ ਗੁਰੂ, 17 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ Lahoriaਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ 5 ਮਾਰਚ ਨੂੰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ `ਚ ਮੁੱਖ ਮੰਤਰੀ ਵਲੋਂ ਸੰਘਰਸ਼ ਕਮੇਟੀ ਦੀਆਂ ਜੋ ਮੰਗਾਂ ਮੰਨੀਆਂ ਗਈਆਂ ਸਨ, ਉਹ ਤੁਰੰਤ ਪੂਰੀਆਂ ਕੀਤੀਆਂ ਜਾਣ ।
ਲਹੌਰੀਆ ਨੇ ਕਿਹਾ ਕਿ ਅਧਿਆਪਕ ਮਸਲਿਆਂ ਅਤੇ ਕੱਚੇ ਅਧਿਆਪਕ ਪੱਕੇ ਕਰਨ ਸਬੰਧੀ ਕਮੇਟੀ ਦਾ ਗਠਨ ਕੀਤਾ ਜਾਵੇ।ਐਸ.ਐਸ.ਏ ਰਮਸਾ ਅਧਿਆਪਕਾਂ ਦੇ ਪ੍ਰੋਬੇਸ਼ਨ ਦਾ ਇੱਕ ਸਾਲ ਘਟਾਇਆ ਜਾਵੇ, ਪੜੋ ਪੰਜਾਬ ਪ੍ਰੋਜੈਕਟ ਬਾਰੇ  ਰਿਵਿਊ ਕਮੇਟੀ ਗਠਿਤ ਕੀਤਾ ਜਾਵੇ, ਰੈਸ਼ਨੇਲਾਈਜੇਸ਼ਨ ਨੀਤੀ ਸੋਧੀ ਜਾਵੇ ਅਤੇ ਹੈਡ ਟੀਚਰਾਂ ਦੀਆਂ ਘਟਾਈਆਂ ਪੋਸਟਾਂ ਪੂਰੀਆਂ ਕੀਤੀਆਂ ਜਾਣ।  
ਇਸ ਮੌਕੇ ਦਵਿੰਦਰ ਸਿੰਘ ਪੂਨੀਆ, ਬਲਕਾਰ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ, ਸੁਖਰਾਜ ਸਿੰਘ ਕਾਹਲੋਂ, ਮਲਕੀਤ ਸਿੰਘ ਕੱਦਗਿਲ, ਅਮਨਦੀਪ ਮਾਨਸਾ, ਜਸਪਾਲ ਸਿੰਘ ਬਾਠ, ਹਰਜਿੰਦਰ ਸਿੰਘ ਸਠਿਆਲਾ, ਗੁਰਮੇਲ ਸਿੰਘ ਬਰੵੇ, ਸੁਰਿੰਦਰ ਸਿੰਘ ਬਾਠ, ਗੁਰਿੰਦਰ ਸਿੰਘ ਸਿੱਧੂ , ਸੁਲੱਖਣ ਸਿੰਘ ਬੇਰੀ ਤੇ ਨਵਦੀਪ ਸਿੰਘ ਵਿਰਕ ਆਦਿ ਆਗੂ ਹਾਜ਼ਰ ਸਨ। 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply