ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ) ਸ. ਵੀਰ ਸਿੰਘ ਲੋਪੋਕ ਚੇਅਰਮੈਨ ਸਪੈਸ਼ਲ ਕੰਪੋਨੈਟ ਸਬ ਪਲਾਨ ਜ਼ਿਲਾ ਯੋਜਨਾ ਪਲਾਨਿੰਗ ਕਮੇਟੀ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਰਾਜ ਅੰਦਰ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਭਲਾਈ ਸਕੀਮਾਂ ਨੂੰ ਨਿਰਪੱਖ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਵਲੋਂ ਉਪਰੋਕਤ ਵਰਗ ਨਾਲ ਸਬੰਧਿਤ ਲੋਕਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ 31 ਪ੍ਰਤੀਸ਼ਤ ਆਬਾਦੀ ਹੈ ਅਤੇ ਸਰਕਾਰ ਵਲੋਂ ਦਿੱਤੀ ਜਾਂਦੀ ਕੁੱਲ ਸਹਾਇਤਾ ਵਿਚੋਂ 31 ਪ੍ਰਤੀਸਤ ਵਿੱਤੀ ਸਹਾਇਤਾ ਇਸ ਵਰਗ ਨੂੰ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 24 ਲੱਖ 90 ਹਜ਼ਾਰ 686 ਵਸੋਂ ਵਿਚੋਂ 7 ਲੱਖ 70 ਹਜਾਰ 868 ਵਸੋਂ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਕੁਲ 703 ਪਿੰਡਾਂ ਵਿਚ 308 ਪਿੰਡਾਂ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਆਬਾਦੀ ਹੈ। ਜ਼ਿਲ੍ਹੇ ਅੰਦਰ ਪੈਂਦੇ ਪਿੰਡ ਕਬੀਰਪੁਰਾ ਦੀ ਸਾਰੀ ਆਬਾਦੀ ਐਸ.ਸੀ/ਐਸ.ਟੀ ਵਰਗ ਨਾਲ ਸਬੰਧਿਤ ਹੈ। ਚੇਅਰਮੈਨ ਲੋਪੋਕੇ ਨੇ ਦੱਸਿਆ ਕਿ ਇਸ਼ ਸਬੰਧੀ ਜ਼ਿਲਾ ਯੋਜਨਾ ਪੱਧਰ ਦੇ ਸਮੂਹ ਅਧਿਕਾਰੀਆਂ ਦੀ ਸਾਲ 2012-13 ਅਤੇ 2013-14 ਦੀ ਸਪੈਸ਼ਲ ਕੰਪੋਨੈਟ ਸਬ ਪਲਾਨ ਸਕੀਮ ਅਧੀਨ ਵਿੱਤੀ ਅਤੇ ਭੋਤਿਕ ਪ੍ਰਗਤੀ ਵਾਚਣ ਲਈ ਮੀਟਿੰਗ ਵੀ ਕੀਤੀ ਗਈ ਸੀ, ਜਿਸ ਵਿਚ ਜ਼ਿਲੇ ਦੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਐਸ.ਸੀ.ਸਬ.ਪਲਾਨ ਸਕੀਮ ਅਧੀਨ ਆਉਦੀ ਰਾਸ਼ੀ ਨੂੰ ਸਹੀ ਤਰੀਕੇ ਨਾਲ ਵੰਡਿਆ ਜਾਵੇ ਅਤੇ ਇਸਦੀ ਪ੍ਰਗਤੀ ਰਿਪੋਰਟ ਸਰਕਾਰ ਨੂੰ ਸਹੀ ਸਮੇਂ ਸਿਰ ਭੇਜੀ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …