Thursday, June 11, 2026

ਐਸ.ਟੀ.ਐਫ ਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਕੱਢੀ ਜਾਵੇਗੀ ਬਾਇਕ ਰੈਲੀ

ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਐਸ.ਟੀ.ਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਅੱਜ ਜੇ.ਸੀ.ਮੋਟਰ ਸਾਹਮਣੇ ਸ੍ਰੀ ਗੁਰੂ Drugsਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਤੋਂ ਨਸ਼ਿਆਂ ਵਿਰੁੱਧ ਮੋਟਰਸਾਈਕਲ ਰੈਲੀ ਸਵੇਰੇ 7:00 ਵਜੇ ਕੱਢੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਛਪਾਲ ਸਿੰਘ ਏ.ਆਈ.ਜੀ ਐਸ.ਟੀ.ਐਫ ਨੇ ਦੱਸਿਆ ਕਿ ਇਸ ਮੋਟਰ ਸਾਈਕਲ ਰੈਲੀ ਨੂੰ ਪੁਲਿਸ ਕਮਿਸ਼ਨਰ ਝੰਡੀ ਦੇ ਕੇ ਰਵਾਨਾ ਕਰਨਗੇ।ਇਸ ਮੋਟਰਸਾਈਕਲ ਰੈਲੀ ਵਿੱਚ ਅੰਮ੍ਰਿਤਸਰ ਦੀ ਹੋਲੀ ਸਿਟੀ ਰਾਈਡਰਜ਼ ਵੀ ਸ਼ਾਮਲ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਤਕਰੀਬਨ 50 ਮੋਟਰ ਸਾਈਕਲ ਸਵਾਰ ਜੇ.ਸੀ.ਮੋਟਰ ਤੋਂ ਸ਼ੁਰੂ ਹੋ ਕੇ ਕਚਿਹਰੀ ਚੌਂਕ, ਮਾਲ ਰੋਡ, ਕੰਪਨੀ ਬਾਗ, ਭੰਡਾਰੀ ਪੁਲ, ਹਾਲ ਗੇਟ, ਖਜਾਨਾ ਗੇਟ, ਸ਼ਹੀਦਾਂ ਵਾਲਾ ਤੋਂ ਹੁੰਦੇ ਹੋਏ ਗੋਲਡਨ ਗੇਟ ਅੰਮ੍ਰਿਤਸਰ ਰਾਹੀਂ ਹੁਸੈਨੀਵਾਲਾ ਵਿਖੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply