Tuesday, May 26, 2026

ਗੱਤਕਾ ਅਖਾੜਾ ਵਲੋਂ ਉਸਤਾਦ ਕਮਲਪ੍ਰੀਤ ਸਿੰਘ ਦਾ ਸਨਮਾਨ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਤਕਾ ਅਖਾੜਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੇਵਕ ਜਥਾ ਇਸ਼ਨਾਨ ਦੇ ਬੱਚਿਆਂ ਵਲੋਂ ਵਲੋਂ PUNJ0404201906ਉਸਤਾਦ ਕਮਲਪ੍ਰੀਤ ਸਿੰਘ ਨੂੰ ਸਿਰੋਪਾਓ ਤੇ ਤਲਵਾਰ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੀ ਪੀ.ਆਰ.ਓ ਮਨਜੀਤ ਕੌਰ ਨੇ ਦੱਸਿਆ ਕਿ ਜਥੇ ਵਲੋਂ ਹੁਣ ਤੱਕ 3000 ਤੋਂ ਜਿਆਦਾ ਬੱਚਿਆਂ ਨੂੰ ਸ਼ਸਤਰ ਵਿਦਿਆ ਦਿੱਤੀ ਜਾ ਰਹੀ ਹੈ।ਉਨਾਂ ਕਿਹਾ ਕਿ ਜਥੇ ਦੀ ਡਰੰਮਾਂ ਵਾਲਾ ਬਾਜ਼ਾਰ ਬਰਾਂਚ `ਚ ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਬਿੱਟੂ ਤੇ ਉਨਾਂ ਦੇ ਸਪੁੱਤਰ ਕਮਲਪ੍ਰੀਤ ਸਿੰਘ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਗਤਕੇ ਦੀ ਟਰੇਨਿੰਗ ਦੇ ਰਹੇ ਹਨ।ਇਸ ਮੌਕੇ ਦਿਲਪ੍ਰੀਤ ਸਿੰਘ, ਰਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਵਰੁਣਪ੍ਰੀਤ ਸਿੰਘ, ਬਲਜੀਤ ਸਿੰਘ, ਗਗਨ, ਮਨਪ੍ਰੀਤ ਕੌਰ, ਮਨਜੀਤ ਕੌਰ, ਤਰੁਣਦੀਪ ਕੌਰ, ਜਸਮੀਤ ਕੌਰ, ਅਮਰਪ੍ਰੀਤ ਆਦਿ ਹਾਜ਼ਰ ਸਨ ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply