ਭੀਖੀ/ ਮਾਨਸਾ 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਸਮਾਰੋਹ ਮਨਾਇਆ ਗਿਆ।ਇਸ ਸਮਾਰੋਹ ਦੌਰਾਨ ਸਕੂਲ ਲੜਕੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੋਰਾਨ ਨਾਟਕ, ਗਿੱਧਾ-ਭੰਗੜਾ, ਕਵਾਲੀਆਂ, ਡਰਾਮੇ ਆਦਿ ਪੇਸ਼ ਕੀਤੇ ਗਏ।ਸਮਾਰੋਹ ਵਿਚ ਮਲੰਦਿ ਪਾਂਡੇ ਪਟੇਲ ਗਰੁੱਪ ਇੰਚਾਰਜ ਮੁੱਖ ਮਹਿਮਾਨ ਵਜੋਂ ਪਹੁੰਚੇ।ਇਨ੍ਹਾਂ ਤੋਂ ਇਲਾਵਾ ਮਿਸਟਰ ਸਿੱਧੂ, ਵਿਨੋਦ ਕੁਮਾਰ ਸਿੰਗਲਾ ਪ੍ਰਧਾਨ, ਜਿੰਮੀ ਸਿੰਗਲਾ, ਬਲਵੰਤ ਭੀਖੀ, ਰਾਮ ਸਿੰਘ ਅਕਲੀਆ, ਸਵੱਛ ਮੁਹਿੰਮ ਦੇ ਅਧਿਕਾਰੀ, ਮਲਕੀਤ ਸਿੰਘ ਚੇਅਰਮੈਨ, ਐਸ.ਐਮ.ਸੀ, ਦਰਸ਼ਨ ਸਿੰਘ ਖਾਲਸਾ, ਮੱਘਰ ਸਿੰਘ, ਕਿੱਲੂ ਸਿੰਘ ਐਮ.ਸੀ, ਲੜਕੀਆਂ ਦੇ ਮਾਪੇ ਅਤੇ ਪਿੰਡ ਦੀਆਂ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਲਵਾਈ।
ਪੜ੍ਹਾਈ, ਖੇਡਾਂ, ਪ੍ਰਦਰਸ਼ਨੀਆਂ ਤੇ ਹੋਰ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਅਤੇ ਸਭ ਤੋਂ ਵੱਧ ਹਾਜ਼ਰੀਆਂ ਵਾਲੀਆਂ ਲੜਕੀਆਂ ਨੂੰ ਇਨਾਮ ਦੇ ਕੇ ਸਨਮਾਨਿਆ ਗਿਆ।ਸਕੂਲ ਦੇ ਸਹਿਯੋਗੀ ਬਲਵੰਤ ਭੀਖੀ ਅਤੇ ਰਾਮ ਸਿੰਘ ਅਕਲੀਆ ਦਾ ਵਿਸੇਸ਼ ਤੌਰ `ਤੇ ਸਨਮਾਨ ਕੀਤਾ ਗਿਆ।
ਞ ਵਿਨੋਦ ਸਿੰਗਲਾ ਪ੍ਰਧਾਨ ਵਲੋਂ ਗਿਆਨ ਚੰਦ ਸਿੰਗਲਾ ਯੂ.ਐਸ.ਏ ਵਲੋਂ ਭੇਜੇ ਗਏ ਸੰਦੇਸ਼ `ਚ ਸਕੂਲ ਲਈ ਵਿੱਤੀ ਸਹਾਇਤਾ ਦੇਣ ਦਾ ਵਿਸਵਾਸ਼ ਦਿਵਾਇਆ ਗਿਆ।ਅੰਤ ਵਿੱਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਬੇਅੰਤ ਕੌਰ ਨੇ ਸਲਾਨਾ ਰਿਪੋਰਟ ਪੇਸ਼ ਕੀਤੀ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …