ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ
ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਤੋਂ ਹਾਰੀ ਹੋਈ ਲੜਾਈ ਲੜ੍ਹ ਰਹੀ ਹੈ।ਭਾਜਪਾ ਨੂੰ ਪੰਜਾਬ ਵਿਚੋਂ ਚੋਣ ਲੜਨ ਲਈ ਕੋਈ ਉਮੀਦਵਾਰ ਹੀ ਨਹੀਂ ਮਿਲਿਆ ਅਤੇ ਭਾਜਪਾ ਵਲੋਂ ਪੰਜਾਬ ਦੀਆਂ ਸੀਟਾਂ `ਤੇ ਦੋ ਚੁਣਾਵੀ ਪਰਿੰਦਿਆਂ ਦੀ ਸਿਆਸੀ ਕੁਰਬਾਨੀ ਲੈਣ ਲਈ ਚੋਣ ਮੈਦਾਨ ਵਿੱਚ ਉਤਾਰਿਆ ਹੈ, ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਗਠਜੋੜ ਉਮੀਦਵਾਰ ਨੂੰ ਆਪਣੀਆਂ ਜਮਾਨਤਾਂ ਬਚਾਉਣਾ ਵੀ ਔਖਾ ਹੋਇਆ ਹੈ।ਉਨ੍ਹਾਂ ਕਿਹਾ ਕਿ 23 ਮਈ ਨੂੰ ਚੋਣ ਨਤੀਜਿਆਂ ਤੋਂ ਬਾਅਦ ਮਾਝੇ ਦੇ ਲੋਕ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਚੋਣ ਮੈਦਾਨ ਵਿੱਚ ਉਤਾਰੇ ਇਨਾਂ੍ਹ ਪਰਿੰਦਿਆਂ ਨੂੰ ਖਾਲੀ ਹੱਥ ਵਾਪਿਸ ਭੇਜਣਗੇ।
ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸੀ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਸਮਰਥਕ ਅਖਵਾਉਣ ਵਾਲੀ ਗਠਜੋੜ ਸਰਕਾਰ ਦੇ ਰਾਜ ਸਮੇਂ ਸੂਬੇ ਵਿੱਚ ਗੁੰਡਾਗਰਦੀ ਦਾ ਰਾਜ ਰਹਿਣ ਕਾਰਨ ਅੰਮ੍ਰਿਤਸਰ ਵਾਸੀਆਂ ਦੀਆਂ ਜਮੀਨਾਂ ਤੇ ਜਾਇਦਾਦਾਂ ਤੇ ਕਬਜੇ ਕੀਤੇ। ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਕੇਂਦਰ ਦੀ ਗਠਜੋੜ ਸਰਕਾਰ ਵਲੋਂ ਕਿਸਾਨ ਵਿਰੋਧੀ ਫੈਸਲੇ ਲੈਂਦਿਆਂ ਖੇਤੀ ਔਜਾਰਾਂ ਤੇ ਜੀ.ਐਸ.ਟੀ ਟੈਕਸ ਲਗਾ ਕੇ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਹੋਰ ਬਰਬਾਦ ਕਰਨ ਦੀ ਕੋਝੀ ਸਾਜਿਸ਼ ਖੇਡੀ ਜਾ ਰਹੀ ਹੈ ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਦੇਸ਼ ਦੀ ਸਭ ਤੋਂ ਵੱਡੀ ਅਨਾਜ ਖਰੀਦ ਏਜੰਸੀ ਐਫ.ਸੀ.ਆਈ. ਨੂੰ ਖਤਮ ਕਰਕੇ ਕਿਸਾਨਾਂ ਦੀ ਫਸਲ ਕਣਕ ਦੀ ਖਰੀਦ ਕਰਨ ਤੋਂ ਹੱਥ ਖੜੇ ਕਰ ਦਿਤੇ ਗਏ ਪਰ ਅਫਸੋਸ ਕਿ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਬਚਾਉਣ ਲਈ ਅਕਾਲੀ ਦਲ ਦੇ ਸੰਸਦ ਮੈਂਬਰ ਤੇ ਕੈਬਨਿਟ ਮੰਤਰੀ ਵਲੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਯੂਥ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਰਣਜੀਤ ਸਿੰਘ ਰਾਣਾ ਭੱਖਾ, ਯੂਥ ਆਗੂ ਅਮਰ ਔਜਲਾ, ਸਰਪੰਚ ਹਰਜਿੰਦਰ ਸਿੰਘ ਸਾਂਘਣਾ, ਸਰਪੰਚ ਜਸਵੰਤ ਸਿੰਘ ਗੱਗੋਮਾਹਲ, ਪ੍ਰਧਾਨ ਸੁਖਜਿੰਦਰ ਸਿੰਘ ਸਰਪੰਚ ਗੁਜੱਰਪੁਰਾ, ਬਲਾਕ ਪ੍ਰਧਾਨ ਹਰਪਾਲ ਸਿੰਘ ਖਾਨੋਵਾਲ, ਜਸਵੰਤ ਸਿੰਘ ਭਲਵਾਨ, ਭਲਵਾਨ ਨਿਰਮਲ ਸਿੰਘ ਸਰਪੰਚ, ਉੱਪ ਚੇਅਰਮੈਨ ਜਰਨੈਲ ਸਿੰਘ ਗੱਗੋਮਾਹਲ, ਸਰਪੰਚ ਸੁਖਦੇਵ ਸਿੰਘ ਹੈਪੀ ਲੰਗੋਮਾਹਲ,ਯੋਧਾ ਸਿੰਘ ਸਰਪੰਚ ਬੇਦੀ ਛੰਨਾਂ, ਸਰਪੰਚ ਕੰਵਲਜੀਤ ਸਿੰਘ ਗਾਲਿਬ, ਮੰਗਲ ਸਿੰਘ ਗੱਗੋਮਾਹਲ, ਦਵਿੰਦਰ ਸਿੰਘ ਗੱਗੋਮਾਹਲ, ਦਲਜੀਤ ਸਿੰਘ ਪੱਪੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media