ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਵਿੱਚ ਕਿੰਨਾ ਆਧਾਰ ਹੈ, ਨਤੀਜਿਆਂ ਤੋਂ ਬਾਅਦ ਸਾਫ਼ ਹੋ
ਜਾਵੇਗਾ।ਲੋਕਾਂ ਨੂੰ ਇਨਕਲਾਬ ਅਤੇ ਝੂਠੇ ਲਾਰਿਆਂ ਨਾਲ ਲੋਕ ਸਭਾ ਵਿੱਚ ਕੀਤੀ ਪਿਛਲੀ ਵਾਰੀ ਜਿੱਤ ਤੋਂ ਬਾਅਦ ਹੁਣ ਲੋਕ ਸਮਝ ਗਏ ਹਨ ਕਿ ਇਕੱਲੇ ਲਾਰਿਆਂ ਨਾਲ ਕਿਸੇ ਨੂੰ ਜ਼ਿਆਦਾ ਸਮਾਂ ਭਰਮਾਇਆ ਨਹੀਂ ਜਾ ਸਕਦਾ ਅਤੇ ਲੋਕ ਹੁਣ ਆਪ ਦੇ ਨੇਤਾਵਾਂ ਤੋਂ ਵਿਰੋਧ ਕਰਕੇ ਉਨ੍ਹਾਂ ਦੇ ਕੀਤੇ ਗਏ ਕੰਮਾਂ ਦਾ ਹਿਸਾਬ ਮੰਗ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸੁਨਾਮ ਵਿਖੇ ਕੇਵਲ ਸਿੰਘ ਢਿੱਲੋਂ ਦੀ ਚੋਣ ਰੈਲੀ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਬੇਅਦਬੀ ਕਾਂਡ ਵਿੱਚ ਘਿਰਿਆ ਹੋਇਆ ਹੈ ਅਤੇ ਸ਼ਰੇਆਮ ਨਸ਼ਾ ਤਸਕਰੀ ਅਤੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਦੇ ਇਲਜ਼ਾਮ ਲੱਗ ਚੁੱਕੇ ਹਨ ਅਤੇ ਹੁਣ ਲੋਕ ਇੰਨਾ ਦਾ ਸ਼ਰੇਆਮ ਵਿਰੋਧ ਕਰਨ ਲੱਗੇ ਹਨ ਅਤੇ ਇਸ ਵਾਰ ਅਕਾਲੀ ਚੋਣਾਂ ਵਿੱਚ ਮੂੰਹ ਦੀ ਖਾਣਗੇ ਅਤੇ ਕਾਂਗਰਸ ਪਾਰਟੀ ਕੇਂਦਰ ਵਿੱਚ ਆਪਣੀ ਸਰਕਾਰ ਬਣਾਵੇਗੀ ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media