97.53 ਪ੍ਰਤੀਸ਼ਤ ਅੰਕਾਂ ਨਾਲ ਲੜਕੀ ਨੇ ਮੈਰਿਟ ਵਿੱਚ ਪ੍ਰਾਪਤ ਕੀਤਾ 15ਵਾਂ ਸਥਾਨ
ਸਮਰਾਲਾ, 11 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਵਿੱਚ ਐਸੋਸੀਏਟ ਸਕੂਲ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ
ਜਾਂਦੀ, ਸਗੋਂ ਇਹ ਐਸੋਸੀਏਟ ਸਕੂਲ ਬਹੁਤ ਹੀ ਨਿਗੂਣੀਆਂ ਫੀਸਾਂ ਲੈ ਕੇ ਬੱਚਿਆਂ ਨੂੰ ਮਿਆਰੀ ਵਿੱਦਿਆ ਦੇ ਰਹੇ ਹਨ।
ਇਹ ਪ੍ਰਗਟਾਵਾ ਪ੍ਰਾਈਵੇਟ ਐਸੋੋਸੀਏਟ ਸਕੂਲਜ਼ ਐਸੋੋਸੀਏਸ਼ਨ ਸਮਰਾਲਾ-ਪੰਜਾਬ ਦੇ ਪ੍ਰਧਾਨ ਸੁਦੇਸ਼ ਸ਼ਰਮਾ ਨੇ ਕੀਤਾ।ਸਮਰਾਲਾ ਇਲਾਕੇ ਦੇ ਸਾਰੇ ਐਸੋਸੀਏਟ ਸਕੂਲਾਂ ਦੇ 10ਵੀਂ ਜਮਾਤ ਦੇ ਨਤੀਜੇ 100 ਪ੍ਰਤੀਸ਼ਤ ਰਹੇ ਹਨ ਅਤੇ ਜਿਆਦਾਤਰ ਬੱਚੇ 80 ਪ੍ਰਤੀਸ਼ਤ ਤੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਇਸ ਤੋਂ ਜਿਆਦਾ ਮਾਣ ਵਾਲੀ ਗੱਲ ਇਹ ਕਿ ਸੰਤ ਸਿਪਾਹੀ ਪਬਲਿਕ ਹਾਈ ਸਕੂਲ ਬਰਵਾਲੀ ਕਲਾਂ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 97.53 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ 15ਵਾਂ ਸਥਾਨ ਪ੍ਰਾਪਤ ਕਰਕੇ ਮੈਰਿਟ ਵਿੱਚ ਆਈ ਹੈ।
ਐਸੋਸੀਏਟ ਸਕੂਲਾਂ ਮਾਰਡਨ ਪਬਲਿਕ ਸਕੂਲ ਜੋਧਵਾਲ, ਜੀਵਨਪ੍ਰੀਤ ਪਬਲਿਕ ਸਕੂਲ ਸਮਰਾਲਾ, ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਸ਼ੇਰਪੁਰ ਬੇਟ, ਸੰਤ ਸਿਪਾਹੀ ਪਬਲਿਕ ਸਕੂਲ ਬਰਵਾਲੀ, ਕੈਪਟਨ ਸੰਤੋਖ ਸਿੰਘ ਪਬਲਿਕ ਸਕੂਲ ਕੋਟਾਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕੋਟਾਲਾ, ਸੇਂਟ ਵਿਸ਼ਵਕਰਮਾ ਸਕੂਲ ਸਮਰਾਲਾ, ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ, ਗੁਰੂ ਨਾਨਕ ਪਬਲਿਕ ਸਕੂਲ ਚੱਕਲੀ ਮੰਗਾਂ, ਅਕਾਲ ਪਬਲਿਕ ਸਕੂਲ ਬਲਾਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹੇਡੋਂ ਬੇਟ, ਗੁਰੂ ਨਾਨਕ ਮਾਡਲ ਸਕੂਲ ਜੋਨੇਵਾਲ, ਰਾਈਜਿੰਗ ਅਕੈਡਮੀ ਕੋਹਾੜਾ, ਸ਼ਕਤੀ ਪਬਲਿਕ ਸਕੂਲ ਧਮੋਟ ਕਲਾਂ, ਨਿਊ ਮਾਲਵਾ ਮਾਡਲ ਸਕੂਲ ਕੂੰਮ ਕਲਾਂ, ਗੁਰੂ ਅਰਜਨ ਦੇਵ ਪਬਲਿਕ ਸਕੂਲ ਨਾਨੋਵਾਲ ਕਲਾਂ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸ਼ੇਰਪੁਰ ਬੇਟ, ਹੋਲੀ ਹਾਰਟ ਪਬਲਿਕ ਸਕੂਲ ਪੂਨੀਆਂ ਦੇ ਮੁਖੀਆਂ ਨੂੰ ਵਧੀਆ ਨਤੀਜੇ ਆਉਣ `ਤੇ ਵਧਾਈਆਂ ਦਿੱਤੀਆਂ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਐਸੋਸੀਏਟ ਸਕੂਲਾਂ ਨੂੰ ਪੰਜਾਬ ਸਰਕਾਰ ਉਚਿਤ ਸਹੂਲਤਾਂ ਪ੍ਰਦਾਨ ਕਰੇ, ਜਿਸ ਕਾਰਨ ਇਹ ਸਕੂਲ ਹੋਰ ਜਿਆਦਾ ਮਿਹਨਤ ਕਰਕੇ ਬੱਚਿਆਂ ਦਾ ਭਵਿੱਖ ਸੰਵਾਰ ਸਕਣ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media