ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ -ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਬਰਾਂਚ-1 ਵਿਖੇ ਸਕੂਲ ਦੇ ਚੇਅਰਮੈਨ ਭਾਈ
ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਸਕੂਲ ਦੇ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਦੇ ਮੈਂਬਰਾਂ ਦੀ ਚੋਣ ਕੀਤੀ ਗਈ।ਚੁਣੇ ਗਏ ਹੈਡ ਬੁਆਏ ਆਕਰਸ਼ਕ ਰਾਜਪੂਤ ਅਤੇ ਹੈਡ ਗਰਲ ਪਰਨੀਤ ਕੌਰ ਨੂੰ ਭਾਈ ਗੁਰਇਕਬਾਲ ਸਿੰਘ ਨੇ ਬੈਚ ਲਗਾ ਕੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਉਣ ਅਤੇ ਪੜਾਈ ਵਿੱਚ ਚੰਗੇ ਨੰਬਰ ਹਾਸਲ ਕਰਨ ਦਾ ਅਸ਼ਰਿਵਾਦ ਦਿੱਤਾ।
ਇਸੇ ਦੌਰਾਨ ਖੇਡਾਂ ਦਾ ਕੈਪਟਨ ਮਨਵੀਨ ਸਿੰਘ ਅਤੇ ਹਾਊਸ ਕੈਪਟਨ ਗਗਨਦੀਪ ਕੌਰ, ਬਵਨੀਤ ਕੌਰ, ਪਲਕਦੀਪ ਕੌਰ, ਗੁਰਲੀਨ ਕੌਰ, ਸਹਾਇਕ ਕੈਪਟਨ ਸੁਖਮਨਪ੍ਰੀਤ ਕੌਰ, ਅਰਸ਼ਪ੍ਰੀਤ ਸਿੰਘ, ਜਸ਼ਪ੍ਰੀਤ ਕੌਰ, ਮਾਨਵਦੀਪ ਸਿੰਘ ਅਤੇ ਡਿਸਸਿਪਲਿਨ ਹੈਡ ਪਾਹੁਲਪ੍ਰੀਤ ਕੌਰ ਨੂੰ ਬੈਚ ਲਗਾਏ ਗਏ।ਭਾਈ ਸਾਹਿਬ ਨੇ ਬੱਚਿਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜਾਉਣ ਵਾਲੇ ਸਕੂਲ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਤੇ ਸਮੁੱਚੇ ਟੀਚਿੰਗ ਸਟਾਫ ਦਾ ਧੰਨਵਾਦ ਕੀਤਾ।ਸਕੂਲੀ ਬੱਚਿਆਂ ਤੇ ਨਿਸ਼ਕਾਮ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਨੇ ਇਸ ਤੋਂ ਪਹਿਲਾਂ ਮੂਲ ਮੰਤਰ, ਚੌਪਈ ਸਾਹਿਬ ਦੇ ਪਾਠ ਅਤੇ ਕੀਰਤਨ ਦੀ ਹਾਜ਼ਰੀ ਭਰੀ।ਇਸ ਸਮਾਰੋਹ ਵਿੱਚ ਚੁਣੇ ਗਏ ਵਿਦਿਆਰਥੀਆਂ ਦੇ ਮਾਤਾ ਪਿਤਾ ਤੋਂ ਇਲਾਵਾ ਟਹਿਲਇੰਦਰ ਸਿੰਘ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media