Tuesday, March 10, 2026

ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਬਣੀ ਸਬ ਕਮੇਟੀ ਦੇ ਮੈਂਬਰ ਚੰਨੀ ਨੂੰ ਦਿੱਤਾ ਮੰਗ ਪੱਤਰ

PPNJ0806201906ਲੌਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਵਿਚੋਂ ਇਕ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਵੀ ਸ਼ਾਮਿਲ ਹੈ।ਇਸ ਬਾਰੇ ਸੂਬਾ ਆਗੂ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ 25 ਜਥੇਬੰਦੀਆਂ ਦੀ ਮੀਟਿੰਗ 27 ਮਈ ਨੂੰ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਜਿਸ ਵਿਚ 3 ਆਈ.ਏ.ਐਸ ਅਧਿਕਾਰੀ ਸ਼ਾਮਿਲ ਸੀ, ਨਾਲ ਮੀਟਿੰਗ ਹੋਈ ਸੀ।ਜਿਸ ਵਿਚ ਵੱਖ-ਵੱਖ ਕੈਟਾਗਰੀਆਂ ਇੰਲਿਸਟਮੈਂਟ, ਠੇਕੇਦਾਰੀ, ਕੰਪਨੀਆਂ, ਸੁਸਾਇਟੀਆਂ, ਆਊਟਸੋਰਸਿੰਗ ਜਾਂ ਕਿਸੇ ਵੀ ਵਿਧੀ ਰਾਹੀਂ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਨ ਅਤੇ ਐਕਟ 2016 ਨੂੰ ਲਾਗੂ ਕਰਨ ਅਤੇ ਰਹਿੰਦੀਆਂ ਕੈਟਾਗਰੀਆਂ ਨੂੰ ਸ਼ਾਮਿਲ ਕਰਨ ਆਦਿ ਮੰਗਾਂ `ਤੇ ਚਰਚਾ ਹੋਈ ਸੀ।ਉਨਾਂ ਕਿਹਾ ਕਿ ਉਸ ਮੀਟਿੰਗ ਵਿੱਚ ਵਿਭਾਗੀ ਸੈਕਟਰੀਆਂ ਨੇ ਦੱਸਿਆ ਸੀ, ਕਿ ਸਮੂਹ ਠੇਕਾ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ 4 ਕੈਬਨਿਟ ਮੰਤਰੀਆਂ ਦੀ ਕਮੇਟੀ ਗਠਿਤ ਕੀਤੀ ਗਈ ਹੈ।ਉਸ ਕਮੇਟੀ ਦੀਆਂ ਸ਼ਿਫਾਰਸ਼ਾਂ ਆਉਣ ਤੋਂ ਬਾਅਦ ਹੀ ਠੇਕਾ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ।ਉਨ੍ਹਾਂ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਸੀ ਕਿ ਸਰਕਾਰ ਵਲੋਂ ਬਣਾਈ ਸਬ ਕਮੇਟੀ ਨਾਲ ਮੀਟਿੰਗਾਂ ਕਰਕੇ ਮੰਗਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਜਾਵੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਈ.ਏ.ਐਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ, ਸਬ ਕਮੇਟੀ ਦਫਤਰੀ ਸਟਾਫ ਦੇ ਸੂਬਾ ਕਮੇਟੀ ਦੇ ਫੈਸਲੇ ਦੇ ਮੁਤਾਬਿਕ ਸਬ ਕਮੇਟੀ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਉਕਤ ਵਿਸ਼ੇ ਦੇ ਸਬੰਧ ਵਿਚ 6 ਜੂਨ ਨੂੰ ਟਾਈਮ ਲੈਣ ਉਪਰੰਤ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਦਫਤਰੀ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਜਨਰਲ ਸਕੱਤਰ ਸੁਨੀਤਾ ਕਾਜਲ ਦੀ ਅਗਵਾਈ ਵਿਚ ਮਿਲਿਆ ਗਿਆ।
ਇਸ ਸਮੇਂ ਸੁਖਵਿੰਦਰ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਮੇ ਸਮੇਂ ਤੋਂ ਇੰਨਲਿਸਮੈਂਟ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਆਦਿ ਰਾਹੀਂ ਦਫਤਰਾਂ ਵਿੱਚ ਵੱਖ-ਵੱਖ ਆਸਾਮੀਆਂ `ਤੇ ਕੰਮ ਕਰਦੇ (ਕੰਪਿਊਟਰ ਓਪਰੇਟਰ, ਡਾਟਾ ਐਂਟਰੀ ਓਪਰੇਟਰ, ਲੈਜ਼ਰ ਕੀਪਰ, ਬਿੱਲ ਕਲਰਕ, ਲੈਬ ਕੈਮਿਸਟ ਆਦਿ) ਸਬੰਧੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਸਹਾਇਕ ਤੋਂ ਸਮਾਂ ਲੈਣ ਦੇ ਬਾਵਜ਼ੂਦ ਵੀ ਮੰਤਰੀ ਵਲੋਂ ਲੰਮੀ ਉਡੀਕ ਤੋਂ ਬਾਅਦ 2 ਮਿੰਟ ਦੇ ਦਿੱਤੇ ਗਏ ਸਮੇਂ ਦੌਰਾਨ ਉਨ੍ਹਾਂ ਸਬ ਕਮੇਟੀ ਦੇ ਵਫ਼ਦ ਦਾ ਮੰਗ ਪੱਤਰ ਲੈਂਦਿਆ ਕਿਹਾ ਕਿ ਜਲਦੀ ਹੀ ਸਮੂਹ ਕਾਮਿਆਂ ਨੂੰ ਵਿਭਾਗਾਂ ਵਿੱਚ ਰੈਗੂਲਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਮਲਾਗਰ ਸਿੰਘ ਖਮਾਣੋ, ਸੁਨੀਤਾ ਕਾਜਲ, ਕੁਲਵਿੰਦਰ ਸਿੰਘ ਮੁਹਾਲੀ, ਜਸਵਿੰਦਰ ਕੌਰ ਜੱਸੀ, ਸੁਖਵਿੰਦਰ ਸਿੰਘ ਅਤੇ ਮਲਕੀਤ ਕੌਰ ਮੁਹਾਲੀ ਆਦਿ ਮੌਜੂਦ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply