Friday, October 9, 2026

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ

PPNJ0806201908ਲੌਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਦੌਰਾਨ ਬੱਚਿਆਂਂ ਨੇ ਵਾਤਾਵਰਨ ਦੀ ਸੁਰੱਖਿਆ ਲਈ ਸਕੂਲ ਵਿਚ ਕਈ ਤਰ੍ਹਾਂ ਦੇ ਬੂਟੇ ਲਾਏ ਅਤੇ ਵੱਡੇ ਬੱਚਿਆਂ ਦਰਮਿਆਨ ਵਾਤਾਵਰਨ ਨੂੰ ਦੂਸ਼ਿਤ ਰਹਿਤ ਬਣਾਉਣ ਦੇ ਵਿਸ਼ੇ ‘ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿਚ ਸਕੂਲ ਦੇ ਚਾਰ ਹਾਊਸਾਂ ਰਾਵੀ, ਸਤਲੁਜ਼, ਬਿਆਸ ਅਤੇ ਜਮੁਨਾ ਨੇ ਭਾਗ ਲਿਆ।ਜੇਤੂ ਬੱਚਿਆਂ ਨੂੰ ਸਕੂਲ ਦੇ ਮੱਖ ਪ੍ਰਬੰਧਕ ਜਸਵੀਰ ਸਿੰਘ ਚੀਮਾਂ ਵਲੋਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਪ੍ਰਣ ਕਰਵਾਇਆ ਗਿਆ ਕਿ ਹਰ ਬੱਚਾ ਆਪਣੇ ਜਨਮ ਦਿਨ ‘ਤੇ ਇਕ ਬੂਟਾ ਜਰੂਰ ਲਗਾਏਗਾ।ਚੀਮਾਂ ਨੇ ਬੱਚਿਆਂ ਨੂੰ ਦੱਸਿਆ ਕਿ ਰੁੱਖ ਕਿਵੇਂ ਧਰਤੀ ਨੂੰ ਉਪਜਾਊ ਰੱਖਣ ਵਿੱਚ ਸਹਾਇਤਾ ਕਰਦੇ ਹਨ ਅਤੇ ਸਾਨੂੰ ਆਕਸੀਜਣ ਦਿੰਦੇ ਹਨ।ਉਨ੍ਹਾਂ ਨੇ ਸਾਰੇ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਰੁੱਖ ਲਗਾਉਣ ਅਤੇ ਸਫਾਈ ਰੱਖਣ ਲਈ ਵੀ ਕਿਹਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਅਤੇ ਸਮੂਹ ਸਟਾਫ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply