Thursday, February 26, 2026

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ-ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਦੀ ਮੰਗ

ਅੰਮ੍ਰਿਤਸਰ 16 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 27 ਸਤੰਬਰ 2019 ਨੂੰ ਅੰਮ੍ਰਿਤਸਰ-ਦਿੱਲੀ-ਟੋਰਾਂਟੋ Charanjit Gumtalaਹਫ਼ਤੇ ਵਿੱਚ ਤਿੰਨ ਦਿਨ ਉਡਾਣ ਸ਼ੁਰੂ ਕਰਨ ਵਾਲੀ ਉਡਾਣ ਨੂੰ ਘਾਟੇ ਵਾਲਾ ਸੌਦਾ ਕਰਾਰ ਦੇਂਦੇ ਹੋਏ ਇਸ ਨੂੰ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਲਈ ਚਲਾਉਣ ਦੀ ਮੰਗ ਕੀਤੀ ਹੈ।ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਦਿੱਲੀ ਤੋਂ ਟੋਰਾਂਟੋ ਲਈ ਪਹਿਲਾਂ ਹੀ ਏਅਰ ਕੈਨੇਡਾ ਤੋਂ ਇਲਾਵਾ ਕਈ ਹੋਰ ਏਅਰਲਾਈਨਾਂ ਦੀਆਂ ਉਡਾਣਾਂ ਜਾਂਦੀਆਂ ਹਨ, ਇਸ ਲਈ ਏਅਰ ਇੰਡੀਆ ਦੀ ਉਡਾਣ ਨਹੀਂ ਭਰੇਗੀ ਤੇ ਇਹ ਘਾਟੇ ਵਿਚ ਜਾਵੇਗੀ।ਇਸ ਲਈ ਇਸ ਨੂੰ ਜੇ ਹਫ਼ਤੇ ਵਿਚ 3 ਦਿਨ ਚਲਾਉਣਾ ਹੈ ਤਾਂ ਇਸ ਨੂੰ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਚਲਾਇਆ ਜਾਵੇ ਕਿਉਂਕਿ  ਯਾਤਰੂ ਸਿੱਧੀ ਉਡਾਣ ਨੂੰ ਪਸੰਦ ਕਰਦੇ ਹਨ।ਬਰਾਸਤਾ ਦਿੱਲੀ ਖ਼ਰਚਾ ਵੀ ਜ਼ਿਆਦਾ ਪਵੇਗਾ।
               ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਪਾਈ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਚੀਫ਼ ਜਸਟਿਸ ਨੇ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ-ਬਰਮਿੰਘਮ ਉਡਾਣ ਨੂੰੰ ਅੰਮ੍ਰਿਤਸਰ ਤੋਂ ਵਾਪਸ ਦਿੱਲੀ ਲਿਜਾਣ ਨੂੰ ਉਲਟੀ ਗੰਗਾ ਵਹਾਉਣਾ ਕਰਾਰ ਦਿੱਤਾ ਸੀ।ਅਦਾਲਤ ਦਾ ਕਹਿਣਾ ਸੀ ਇਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਵਾਪਿਸ ਆਉਣ ਦੀ ਥਾਂ `ਤੇ ਸਿੱਧਾ ਬਰਮਿੰਘਮ ਜਾਣਾ ਚਾਹੀਦਾ ਹੈ ਤੇ ਵਾਪਸੀ ਵੇਲੇ ਅੰਮ੍ਰਿਤਸਰ ਆ ਕੇ ਫਿਰ ਦਿੱਲੀ ਜਾਣਾ ਚਾਹੀਦਾ ਹੈ।ਅਦਾਲਤ ਦਾ ਇਹ ਵੀ ਕਹਿਣਾ ਸੀ ਕਿ ਏਅਰ ਇੰਡੀਆ ਵਲੋਂ ਸਮੇਂ ਤੇ ਪੈਸੇ ਦੀ ਬਰਬਾਦੀ ਤੇ ਯਾਤਰੂਆਂ ਦੀ ਖ਼ਜਲ ਖ਼ੁਆਰੀ ਕਿਉਂ ਕੀਤੀ ਜਾ ਰਹੀ? ਇਸ ਦੇ ਬਾਵਜੂਦ ਏਅਰ ਇੰਡੀਆ ਨੇ ਕੋਈ ਸਬਕ ਨਹੀਂ ਸਿਖਿਆ ਤੇ ਮੁੜ ਉਸ ਰੂਟ `ਤੇ ਦੁਬਾਰਾ ਉਡਾਣ ਸ਼ੁਰੂ ਕੀਤੀ ਜਾ ਰਹੀ।ਇਹੋ ਕਾਰਨ ਹੈ ਕਿ ਇਸ ਸ਼ੁਰੂ ਕੀਤੀ ਜਾ ਰਹੀ ਉਡਾਣ ਦੀ ਚਾਰ ਚੁਫੇਰਿਉਂ ਨਖੇਧੀ ਹੋ ਰਹੀ ਹੈ।
               ਅਸਲ ਵਿੱਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਹੈ, ਜਦ ਕਿ ਅੰਮ੍ਰਿਤਸਰ ਸਰਕਾਰੀ ਹੈ।ਯੂ.ਪੀ.ਏ ਸਰਕਾਰ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਦਿੱਲੀ ਨੂੰ ਹੱਬ ਬਣਾ ਕੇ ਅੰਮ੍ਰਿਤਸਰ ਸਮੇਤ ਆਸ ਪਾਸ ਦੇ ਸਾਰੇ ਹਵਾਈ ਅੱਡਿਆਂ ਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ।ਮੋਦੀ ਸਰਕਾਰ ਨੇ ਵੀ ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਲੀਹਾਂ `ਤੇ ਚਲਦਿਆਂ ਅੰਮ੍ਰਿਤਸਰ ਤੇ ਹੋਰਨਾਂ ਹਵਾਈ ਅੱਡਿਆਂ ਨੂੰ ਹੱਬ ਨਹੀਂ ਬਣਾਇਆ।ਪੁਰੀ ਸਾਹਿਬ ਜਿਨ੍ਹਾਂ ਪਾਸ ਸ਼ਹਿਰੀ ਹਵਾਬਾਜੀ ਦਾ ਆਜ਼ਾਦਾਨ ਮਹਿਕਮਾ ਹੈ ਨੇ ਚੋਣਾਂ ਸਮੇਂ ਜੋ ਵੀਜ਼ਨ ਜਾਰੀ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਆਪਣੀ ਫੇਸਬੁਕ `ਤੇ ਵੀ ਪਾਇਆ ਸੀ, ਵਿਚ ਕਿਹਾ ਸੀ ਕਿ ਉਹ ਅੰਮ੍ਰਿਤਸਰ ਨੂੰ ਹੱਬ ਬਣਾ ਕਿ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ। ਇਸ ਲਈ ਉਨ੍ਹਾਂ ਨੂੰ ਆਪਣੇ ਇਸ ਚੋਣ ਵਾਅਦੇ `ਤੇ ਖ਼ਰਾ ਉਤਰਦੇ ਹੋਏ ਅੰਮ੍ਰਿਤਸਰ ਤੋਂ ਟੋਰਾਂਟੋ ਸਮੇਤ ਵੈਨਕੁਅਰ, ਲੰਡਨ, ਮਿਲਾਨ, ਬਰਮਿੰਘਮ, ਅਮਰੀਕਾ ਤੇ ਹੋਰਨਾਂ ਮੁਲਕਾਂ ਲਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ  ਪ੍ਰਕਾਸ਼ ਪੁਰਬ `ਤੇ ਆਸਾਨੀ ਨਾਲ ਵਿਸ਼ਵ ਭਰ `ਤੋਂ ਸ਼ਰਧਾਲੂ ਗੁਰੂ ਦੀ ਨਗਰੀ ਆ ਸਕਣ।
              ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਦਿੱਲੀ ਤੋਂ ਏਅਰ ਇੰਡੀਆ ਲਈ  ਜੋ 2 ਉਡਾਣਾਂ ਜੋ ਲੰਡਨ ਹੀਥਰੋ ਹਵਾਈ ਅੱਡੇ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਦਾ ਰੂਟ ਬਦਲ ਕੇ ਅੰਮ੍ਰਿਤਸਰ-ਲੰਡਨ ਤੇ ਲੰਡਨ-ਅੰਮ੍ਰਿਤਸਰ ਕੀਤਾ ਜਾਵੇ।ਇਕ ਜਹਾਜ਼ ਅੰਮ੍ਰਿਤਸਰ ਖੜਾ ਰਹੇ ਉਹ ਅੰਮ੍ਰਿਤਸਰ-ਲੰਡਨ ਤੇ ਲੰਡਨ-ਅੰਮ੍ਰਿਤਸਰ ਦੇ ਫੇਰੇ ਲਾਉਂਦਾ ਰਹੇ।ਲੰਡਨ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ, ਸੇਵਾ ਟਰੱਸਟ ਯੂ.ਕੇ ਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ।ਜੇ ਅੰਮ੍ਰਿਤਸਰ-ਲੰਡਨ ਉਡਾਣ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਨਾ ਕੇਵਲ ਇੰਗ਼ਲੈਂਡ ਸਗੋਂ ਯੂਰਪ, ਕੈਨੇਡਾ ਤੇ ਅਮਰੀਲਾ ਵਾਲਿਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਭ ਮੁਲਕਾਂ ਦੀਆਂ ਏਅਰਲਾਈਨਾਂ ਹੀਥਰੋ ਹਵਾਈ ਅੱਡੇ ਆਉਂਦੀਆਂ ਹਨ।ਕੈਨੇਡਾ ਵਾਲੇ ਏਅਰ ਕੈਨੇਡਾ ਲੈ ਕੇ ਸਿੱਧਾ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿੱਚ ਪਹੁੰਚ ਜਾਣਗੇ।ਅਮਰੀਕਾ ਵਾਲੇ ਅਮਰੀਕਨ ਏਅਰ ਲਾਈਨਾਂ ਲੈ ਕੇ ਆਸਾਨੀ ਨਾਲ ਅਮਰੀਕਾ ਪੁਜ ਜਾਣਗੇ ਤੇ ਹੋਰਨਾਂ ਮੁਲਕਾਂ ਨੂੰ ਜਾਣ ਵਾਲੇ ਪੰਜਾਬੀ ਆਪੋ ਆਪਣੇ ਮੁਲਕ ਦੀਆਂ ਏਅਰਲਾਈਨਾਂ ਲੈ ਕੇ ਸਿੱਧਾ ਆਪਣੇ ਮੁਲਕ ਪਹੁੰਚ ਜਾਣਗੇ।ਏਸੇ ਤਰ੍ਹਾਂ ਅੰਮ੍ਰਿਤਸਰ- ਬਰਮਿੰਘਮ ਲਈ ਇਕ ਜਹਾਜ਼ ਅੰਮ੍ਰਿਤਸਰ ਰੱਖਿਆ ਜਾਵੇ।ਇਸ ਨਾਲ ਏਅਰ ਇੰਡੀਆ ਵਧੇਰੇ ਕਮਾਈ ਕਰ ਸਕਦਾ ਹੈ।  
          ਮੰਚ ਆਗੂ ਨੇ ਮੰਗ ਕੀਤੀ ਹੈ ਕਿ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਮੁੜ ਸ਼ੁਰੂ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਬੰਧ ਅਣਸੁਖਾਵੇਂ ਹੋਣ ਕਰਕੇ ਬੰਦ ਕਰ ਦਿੱਤਾ ਗਿਆ ਹੈ।ਦਿੱਲੀ ਤੋਂ ਸਾਰੀਆਂ ਉਡਾਣਾਂ ਜਾਰੀ ਹਨ।ਸ੍ਰੀ ਅੰਮ੍ਰਿਤਸਰ ਤੋਂ ਉਡਾਣਾਂ ਨੂੰ ਬੰਦ ਕਰਨਾ ਗੁਰੂ ਕੀ ਨਗਰੀ ਨਾਲ ਸਰਾਸਰ ਬੇਇਨਸਾਫੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply