ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹੇ ਦੇ ਪਿੰਡ ਖਿਆਲਾ ਵਿਖੇ ਇੱਕ ਮਾਲੀ ਦੇ ਘਰ ਨੂੰ ਦੁਪਿਹਰ ਕਰੀਬ ਡੇਢ ਵਜੇ ਅੱਗ ਲੱਗਣ ਦਾ ਸਮਾਚਾਰ
ਪ੍ਰਾਪਤ ਹੋਇਆ ਹੈ, ਜਿਸ ਨਾਲ ਬਾਗਾਂ ਦਾ ਠੇਕਾ ਲੈਣ ਵਾਲੇ ਮਾਲੀ ਦੀਵਾਨ ਦਾ ਕਾਫੀ ਨੁਕਸਾਨ ਹੋ ਗਿਆ।
ਖਿਆਲਾ ਵਿਖੇ ਮਾਲੀ ਦੀਵਾਨ ਜਦ ਆਪਣੇ ਘਰ ਮੌਜੂਦ ਨਹੀਂ ਸੀ ਤਾਂ ਉਸ ਦੇ ਘਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਮਾਲੀ ਦਾ ਮੋਟਰ ਸਾਇਕਲ, ਬਾਗਾਂ ਵਿਚ ਵਰਤਣ ਵਾਲੀਆਂ ਮਸ਼ੀਨਾਂ ਤੇ ਕਰੇਟਾਂ ਨੂੰ ਅੱਗ ਲੱਗਣ ਕਾਰਨ ਮਾਲੀ ਦਾ ਕਾਫੀ ਆਰਥਿਕ ਨੁਕਸਾਨ ਹੋ ਗਿਆ ਹੈ।ਉਥੇ ਇਕੱਤਰ ਲੋਕਾਂ ਦੇ ਦੱਸਣ ਅਨੁਸਾਰ ਅੱਗ ਨੇੜੇ ਵਾਲੇ ਟਰਾਂਸਫਾਰਮਰ ਤੋਂ ਲੱਗੀ ਲੱਗਦੀ ਹੈ।ਇਕੱਤਰ ਲੋਕਾਂ ਦੇ ਦੱਸਣ ਮੁਤਾਬਿਕ ਪ੍ਰਸਾਸਨ ਤੇ ਅੱਗ ਬੁਝਾਊ ਅਮਲਾ ਅੱਗ ਲੱਗਣ ਤੋਂ ਪੌਣਾ ਘੰਟਾ ਬਾਦ ਪਹੁੰਚਿਆ।ਜੇਕਰ ਅੱਗ `ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਪਿੰਡ ਵੱਲ ਵੀ ਫੈਲ ਸਕਦੀ ਸੀ ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਤੇ ਜਿਲ੍ਹਾ ਸਕੱਤਰ ਸੁਰਜੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਉਹਨਾਂ ਪਹਿਲਾਂ ਇਸ ਅੱਗ ਦੀ ਸੂਚਨਾ ਦੇਣ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਫੋਨ ਕੀਤਾ, ਪਰ ਉਹਨਾਂ ਨੇ ਆਪਣਾ ਫੋਨ ਨਹੀਂ ਉਠਾਇਆ।ਐਡਵੋਕੇਟ ਬੱਲੀ ਨੇ ਕਿਹਾ ਕਿ ਉਹਨਾਂ ਇੱਕ ਵਾਰ ਪਹਿਲਾਂ ਵੀ ਫਫੜੇ ਭਾਈਕੇ ਵਿਖੇ ਲੱਗੀ ਅੱਗ ਦੀ ਸੂਚਨਾ ਦੇਣ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਫੋਨ ਕੀਤਾ ਸੀ, ਉਨ੍ਹਾਂ ਉਸ ਸਮੇਂ ਵੀ ਫੋਨ ਨਹੀਂ ਉਠਾਇਆ ਸੀ।ਕਿਸਾਨ ਆਗੂਆਂ ਨੇ ਕਿਹਾ ਕਿ ਇਸ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਬਾਅਦ ਵਿਚ ਐਸ.ਐਸ.ਪੀ ਮਾਨਸਾ ਨੂੰ ਦਿੱਤੀ,।ਜਿਸ ਤੋਂ ਬਾਅਦ ਮੌਕੇ `ਤੇ ਪੁਲਿਸ ਪ੍ਰਸ਼ਾਸਾਨ ਤੇ ਫਾਇਰਿੰਗ ਬਰਗੇਡ ਨੇ ਪਹੁੰਚ ਕੇ ਅੱਗ `ਤੇ ਕਾਬੂ ਪਾਇਆ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਮਾਲੀ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media