ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀ ਆਰੂਸ਼ ਸ਼ਰਮਾ ਨੇ ਜੇ.ਈ.ਈ ਐਡਵਾਂਸ-2019 ਵਿੱਚ ਆਲ਼ ਇੰਡੀਆ ਰੈਂਕ 992 ਦੇ ਨਾਲ ਸ਼ਹਿਰ ਵਿੱਚ ਤੀਸਰਾ ਰੈਂਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।ਈਸ਼ਾਨ ਸ਼ਰਮਾ ਨੇ ਆਲ਼ ਇੰਡੀਆ ਰੈਂਕ 1589 ਤੇ ਮਨਾਰਥ ਸੈਣੀ ਨੇ ਆਲ਼ ਇੰਡੀਆ ਰੈਂਕ 1839 ਹਾਸਲ ਕੀਤਾ ।
ਆਰੂਸ਼ ਸ਼ਰਮਾ ਨੇ ਭਗਵਾਨ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਅਧਿਆਪਕਾਂ, ਸਕੂਲ ਤੇ ਆਪਣੇ ਮਾਤਾ-ਪਿਤਾ ਦੇ ਸਿਰ ਬੰਨਿਆ ਉਹ ਆਈ.ਆਈ.ਟੀ ਵਿੱਚ ਕੰਪਿਊਟਰ ਸਾਇੰਸ ਜਾਂ ਇਲੈਕਟ੍ਰਾਨਿਕਸ ਕਰਨਾ ਚਾਹੰੁਦਾ ਹੈ। ਈਸ਼ਾਨ ਸ਼ਰਮਾ ਤੇ ਮਨਾਰਥ ਸੈਣੀ ਵੀ ਆਈ.ਆਈ.ਟੀ ਵਿੱਚ ਕੰਪਿਊਟਰ ਸਾਇੰਸ ਦੇ ਵਿੱਚ ਡਿਗਰੀ ਹਾਸਲ ਕਰਨਾ ਚਾਹੁੰਦੇ ਹਨ। ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਭਗਵਾਨ ਦਾ ਇਸ ਚੰਗੇ ਨਤੀਜੇ ਦੇ ਲਈ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ਤੇ ਇਸ ਦਾ ਫਲ ਹਮੇਸ਼ਾਂ ਮਿੱਠਾ ਹੰੁਦਾ ਹੈ।ਉਹਨਾਂ ਨੇ ਅਧਿਆਪਕਾਂ ਤੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਲੋਬਲ ਪ੍ਰਤੀਯੋਗਤਾਵਾ ਦੇ ਲਈ ਤਿਆਰ ਕੀਤਾ ।
ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਜੇਤੂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਦੇ ਲਈ ਆਸ਼ੀਰਵਾਦ ਵੀ ਦਿੱਤਾ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …