ਭੀਖੀ, 29 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਕਈ ਦਿਨਾਂ ਤੋਂ ਮੀਂਹ ਨਾ ਪੈਣ ਕਰ ਕੇ ਜਿੱਥੇ ਕਿਸਾਨਾਂ ਨੂੰ ਖੇਤਾਂ `ਚ ਪਾਣੀ ਇਕੱਠਾ ਕਰਨ `ਚ ਔਖ ਹੋ ਰਹੀ ਹੈ, ਉਥੇ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਨੂੰ ਅੱਤ ਦੀ ਪੈ ਰਹੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿੰਡ ਕੁਲਰੀਆਂ ਦੇ ਮਜ਼ਦੂਰ ਪਿਆਰਾ ਸਿੰਘ ਨੇ ਦੱਸਿਆ ਕਿ ਉਪਰ ਕੜਾਕੇ ਦੀ ਧੁੱਪ ਅਤੇ ਹੇਠਾਂ ਗਰਮ ਪਾਣੀ ਹੋਣ ਕਰ ਕੇ ਝੋਨਾ ਲਗਾਉਣਾ ਬਹੁਤ ਔਖਾ ਹੋਇਆ ਪਿਆ ਹੈ।ਗਰਮ ਪਾਣੀ `ਚ ਖਾਦਾਂ ਵਗ਼ੈਰਾ ਹੋਣ ਕਾਰਨ ਪੈਰਾਂ ਵਿਚ ਛਾਲੇ ਅਤੇ ਸਰੀਰ ਨੂੰ ਚੱਕਰ ਤੱਕ ਲੱਗ ਜਾਂਦੇ ਹਨ।ਉਨ੍ਹਾਂ ਮੰਗ ਕੀਤੀ ਕਿ ਇਸ ਔਖੇ ਕੰਮ ਬਦਲੇ ਉਨ੍ਹਾਂ ਨੂੰ ਮਜ਼ਦੂਰੀ ਦਾ ਚੰਗਾ ਮਿਹਨਤਾਨਾ ਦਿੱਤਾ ਜਾਵੇ।ਇਸੇ ਦੌਰਾਨ ਕਿਸਾਨ ਅਤੇ ਮਜ਼ਦੂਰ ਮੀਂਹ ਪਾਉਣ ਲਈ ਇੰਦਰ ਦੇਵਤਾ ਅੱਗੇ ਅਰਦਾਸਾਂ ਕਰ ਰਹੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media