Friday, November 22, 2024

ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ
ਚੁਗ-ਚੁਗ ਝੋਲੀ ਵਿਚ ਪਾਵਾਂ।
        
ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ
ਅੱਡੀ ਮਾਰ ਕੇ ਕਿਵੇਂ ਛਣਕਾਵਾਂ।
ਅੱਥਰੀ ਜਵਾਨੀ ਮੇਰੀ ਨਾਗ ਬਣ ਛੂਕਦੀ
ਗਿੱਧੇ ਵਿੱਚ ਦੱਸ ਕਿਵੇਂ ਜਾਵਾਂ।         
ਕੁੜੀਆਂ `ਚ ਮੇਰੀ ਸਰਦਾਰੀ ਚੰਨ ਸੋਹਣਿਆਂ
ਮੈਂ ਨੱਚ-ਨੱਚ ਧਰਤ ਹਿਲਾਵਾਂ।
           
ਸਬਰਾਂ ਦੀ ਭੱਠੀ ਮੈਨੂੰ ਝੋਕਿਆ ਤੂੰ ਹਾਣੀਆਂ
ਵੇ ਕਿਵੇਂ ਤੈਨੂੰ ਨਾਲ ਮੈਂ ਨਚਾਵਾਂ।
ਹਿਜ਼ਰਾਂ ਦੀ ਅੱਗ ਮੇਰਾ ਸੀਨਾ ਰਹੀ ਸਾੜਦੀ
ਕਿਹਨੂੰ ਦੁੱਖ ਦਿਲ ਦਾ ਸੁਣਾਵਾਂ।
ਸੜੇ ਬਲੇ ਹੰਝੂ ਮੇਰੇ ਨੈਣਾਂ ਵਿਚ ਮਰ-ਮੁੱਕੇ
`ਸੁਹਲ` ਤੇਰੇ ਗੀਤ ਕਿਵੇਂ ਗਾਵਾਂ।
Malkiat Suhal

 
ਮਲਕੀਅਤ `ਸੁਹਲ`
ਗੁਰਦਾਸਪੁਰ।  
ਮੋ – 98728 48610

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply