Sunday, June 29, 2025
Breaking News

ਜਿਥੇ

ਜਿਥੇ ਇਨਸਾਨ ਨਫਰਤ ਦੇ ਬੀਜ਼ ਬੋ ਰਿਹਾ ਏ
ਜਿਥੇ ਹਰ ਰੋਜ ਬੱਚੀਆਂ ਦਾ ਬਲਾਤਕਾਰ ਹੋ ਰਿਹਾ ਏ
ਜਿੱਥੇ ਨਸ਼ਾ ਮਾਂ ਪਿਓ ਦਾ ਸਹਾਰਾ ਖੋਹ ਰਿਹਾ ਏ
ਜਿੱਥੇ ਕਿਸਾਨ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਏ
ਜਿੱਥੇ ਸਿਆਸਤ ਲਈ ਧਰਮਾਂ ਦਾ ਘਾਣ ਹੋ ਰਿਹਾ ਏ
ਜਿੱਥੇ ਘੱਟ ਗਿਣਤੀਆਂ ਦਾ ਖੂਨ  ਚੋ ਰਿਹਾ ਏ
ਜਿੱਥੇ ਔਰਤ ਦੁਆਰਾ ਔਰਤ ਦਾ ਪੇਟ `ਚ ਕਤਲ ਹੋ ਰਿਹਾ ਏ
ਜਿੱਥੇ ਬੱਚਿਆਂ ਦੀ ਮੌਤ `ਤੇ ਵੀ ਪ੍ਰਸ਼ਾਸਨ ਸੌਂ ਰਿਹਾ ਏ
ਜਿੱਥੇ ਸਭ ਦਾ ਢਿੱਡ ਭਰਣ ਵਾਲਾ ਅੰਨ ਦਾਤਾ ਭੁੱਖਾ ਸੌਂ ਰਿਹਾ ਏ
ਜਿੱਥੇ ਗਰੀਬ, ਗਰੀਬੀ ਆਪਣੇ ਮੋਢਿਆਂ `ਤੇ ਢੋ ਰਿਹਾ ਏ
ਜਿੱਥੇ ਚਾਨਣ ਦੀਆਂ ਕਿਰਨਾਂ ਦੀ ਥਾਂ, ਹਨੇਰਾ ਹੋ ਰਿਹਾ ਏ
ਜਿੱਥੇ ਮਰ ਰਿਹਾ ਹੈ ਸੱਚ ਤੇ ਝੂਠ ਪੱਬਾਂ ਭਾਰ ਖਲੋ ਰਿਹਾ ਏ
ਉਥੇ ਮੇਰਾ ਹਰ ਸੁਪਨਾ ਜੰਮਣ ਤੋਂ ਪਹਿਲਾਂ ਮੋ (ਮਰ) ਰਿਹਾ ਏ।

Jagtar Dhaliwal Bathinda

 

 

ਜਗਤਾਰ ਸਿੰਘ ਧਾਲੀਵਾਲ
ਭਗਵਾਨ ਗੜ੍ਹ, ਬਠਿੰਡਾ ।
ਮੋ – 99143 15191

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply