Saturday, October 17, 2026

ਅਗਨੀਕਾਂਡ ਦੋਰਾਨ ਦੌਰਾਨ ਬੱਚਿਆਂ ਦੀ ਜਾਨ ਬਚਾਉਣ ਵਾਲੇ ਕੌਂਸਲਰ ਸ਼ੈਲੀ ਦਾ ਸਨਮਾਨ

PPNJ0407201907ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਹਲਾਕ ਪੂਰਬੀ ਦੀ ਨਗਰ ਨਿਗਮ ਵਾਰਡ ਨੰਬਰ 46 ਤੋਂ ਕੋਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਥਾਨਕ ਚਮਰੰਗ ਰੋਡ ਸਥਿਤ ਝੁੱਗੀਆਂ ਵਿੱਚ ਲੱਗੀ ਭਿਆਨਕ ਅੱਗ ਦੌਰਾਨ 12 ਦੇ ਕਰੀਬ ਬੱਚਿਆਂ ਅਤੇ ਦੋ ਦਰਜਨ ਦੇ ਕਰੀਬ ਰਸੋਈ ਗੈਸ ਸਿਲੰਡਰਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਦੇ ਬਹਾਦਰੀ ਤੇ ਜਿੰਮੇਵਾਰੀ ਵਾਲੇ ਕਾਰਜ਼ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੌਂਸਲਰ ਸ਼ੈਲੀ ਨੂੰ ਆਪਣੇ ਦਫਤਰ `ਚ ਫੁੱਲਾਂ ਦਾ ਗਲੁਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਮੇਅਰ ਰਿੰਟੂ ਨੇ ਕਿਹਾ ਕਿ ਸ਼ੈਲੀ ਨਿਗਮ ਕੌਂਸਲਰ ਦੀ ਜਿੰਮੇਵਾਰੀ ਦੇ ਨਾਲ ਸਮਾਜ ਸੇਵਾ ਲਈ ਕਾਰਜ਼ਸ਼ੀਲ ਕੌਂਸਲਰ ਸ਼ੈਲੀ ਵਾਂਗ ਕੁਦਰਤੀ ਆਫਤਾਂ ਸਮੇਂ ਲੋੜਵੰਦਾ ਦੇ ਕੰਮ ਆੁੳਣਾ ਚਾਹੀਦਾ ਹੈ।
    ਇਸ ਮੌਕੇ ਹਲਕਾ ਪੂਰਬੀ ਦੇ ਕੌਂਸਲਰਾਂ ਸਮੇਤ ਗਿਰੀਸ਼ ਸ਼ਰਮਾ ਪੀ.ਏ, ਜਸਮੀਤ ਸੋਢੀ, ਜਰਨੈਲ ਭੁੱਲਰ, ਜਤਿੰਦਰ ਸਿੰਘ ਮੋਤੀ ਭਾਟੀਆ, ਅਮੀਰ ਸਿੰਘ ਘੁੱਲੀ, ਰਜਿੰਦਰ ਸੈਣੀ, ਰਾਜੇਸ਼ ਮਦਾਨ, ਨਿਰਮਲ ਸਿੰਘ ਨਿੰਮਾ, ਪ੍ਰਦੀਪ ਸ਼ਰਮਾ, ਰਾਜੇਸ਼ ਰਿੰਕੂ, ਅੰਮ੍ਰਿਤਪਾਲ ਸਿੰਘ, ਸਾਬਕਾ ਇੰਸਪੈਕਟਰ ਅਮਰੀਕ ਸਿੰਘ ਤੇ ਗੁਲਬਾਗ ਸਿੰਘ ਆਦਿ ਮੌਜੂਦ ਸਨ।
 

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply