Tuesday, December 24, 2024

ਬੱਚਿਆਂ ਅਤੇ ਟੀਚਰਾਂ ਨੂੰ ਟਰੈਫਿਕ ਨਿਯਮਾਂ ਦੀ ਸਿਖਲਾਈ ਜਰੂਰੀ – ਅਣਖੀ

ਸਾਰੇ ਪੰਜਾਬ ਦੇ ਵਿਦਿਅਕ ਅਦਾਰਿਆਂ “ਚ ਚੱਲੇ ਇਹ ਮੁਹਿੰਮ – ਨਿਰਮਲ ਸਿੰਘ
ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਸੰਸਥਾਵਾਂ ਚੇਅਰਮੈਨ ਭਾਗ ਸਿੰਘ ਅਣਖੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ Nirmal-Ankhiਪਬਲਿਕ ਸਕੂਲਾਂ ਵਿੱਚ ਟਰੈਫਿਕ ਨਿਯਮਾਂ ਦੀ ਸਿਖਲਾਈ ਦੇਣ ਦੇ ਆਦੇਸ਼ ਦਿੱਤੇ ਹਨ।ਜਿਸ `ਤੇ ਤੁਰੰਤ ਅਮਲ ਸ਼਼ੁਰੂ ਹੋ ਗਿਆ ਹੈ।
             ਜਾਰੀ ਪ੍ਰੈਸ ਨੋਟ ਵਿੱਚ ਚੇਅਰਮੈਨ ਅਣਖੀ ਕਿਹਾ ਕਿ ਅਗਿਆਨਤਾ ਕਾਰਨ ਹੀ ਸੜਕਾਂ `ਤੇ ਹਰ ਰੋਜ਼ ਦੁਰਘਟਨਾਵਾਂ ਵਾਪਰ ਰਹੀਆਂ ਹਨ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਅਜ਼ਾਈਂ ਜਾ ਰਹੀਆਂ ਹਨ।ਬਹੁਤ ਸਾਰੇ ਨਾਬਾਲਿੰਗ ਬੱਚੇ ਅਜਿਹੇ ਹਨ ਜਿੰਨਾਂ ਕੋਲ ਸਕੂਟਰ ਆਦਿ ਦੇ ਡਰਾਈਵਿੰਗ ਲਾਇੰਸਸ ਨਹੀਂ।ਇਸ ਲਈ ਇਹ ਸਿਖਲਾਈ ਦੀਵਾਨ ਦੀਆਂ ਸਾਰੀਆਂ ਸੰਸਥਾਵਾਂ ਦੇ ਅਧਿਆਪਕਾਂ ਅਤੇ ਸਟਾਫ ਨੂੰ ਇਸ ਲਈ ਦਿੱਤੀ ਜਾ ਰਹੀ ਹੈ ਕਿ ਉਹ ਬੱਚਿਆਂ ਸਮੇਤ ਸੜਕ `ਤੇ ਚੱਲਣ ਤੇ ਡਰਾਈਵਿੰਗ ਲਾਇੰਸਸ ਬਣਾਉਣ ਦੇ ਨਿਯਮਾਂ ਪ੍ਰਤੀ ਜਾਗਰੂਕ ਹੋ ਸਕਣ।ਇਹ ਵੀ ਜਰੂਰੀ ਹੈ ਕਿ ਜਿਸ ਦੇ ਕੋਲ ਕੋਈ ਵੀ ਵਾਹਣ ਹੈ।ਉਸ ਕੋਲ ਲਾਇੰਸਸ ਅਤੇ ਵਾਹਣ ਦੇੇ ਕਾਗਜ਼ ਮੁਕੰਮਲ ਹੋਣੇ ਚਾਹੀਦੇ ਹਨ।ਚੇਅਰਮੈਨ ਅਣਖੀ ਨੇ ਕਿਹਾ ਕਿ ਦੀਵਾਨ ਵੱਲੋਂ ਸੁਰਿੰਦਰਪਾਲ ਸਿੰਘ ਮਾਰਸ਼ਲ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਇੰਸਟਰੱਕਟਰ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਆਪਣੀ ਟੀਮ ਨਾਲ ਹਰ ਸਕੂਲ ਵਿੱਚ ਜਾ ਕੇ ਟਰੈਫਿਕ ਨਿਯਮਾਂ ਬਾਰੇ ਬੱਚਿਆਂ ਅਤੇ ਟੀਚਰਾਂ ਨੂੰ ਜਾਗਰੂਕ ਕਰਨਗੇ।
            ਇਸੇ ਦੌਰਾਨ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਭਰ ਵਿਚ ਟਰੈਫਿਕ ਜਾਗਰੂਕਤਾ ਮੁਹਿੰਮ ਚਲਾਉਣ ਲਈ ਉਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਕੈਂਪ ਲੱਗਾ ਕੇ ਸੜਕ `ਤੇ ਚੱਲਣ ਦੇ ਨਿਯਮਾਂ ਨੂੰ ਵਿਦਿਆਰਥੀਆਂ ਅਤੇ ਟੀਚਰਾਂ ਤੱਕ ਪਹੁੰਚਾਇਆ ਜਾਵੇ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply