Tuesday, June 23, 2026

ਏ.ਆਈ.ਜੀ ਬਣੇ ਗੁਲਨੀਤ ਸਿੰਘ ਖੁਰਾਣਾ ਦੀ ਥਾਂ ਮਾਨਸਾ ਦੇ ਐਸ.ਐਸ.ਪੀ ਬਣੇ ਨਰਿੰਦਰ ਭਾਰਗਵ

ਭੀਖੀ, 19 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਐਡੀਸ਼ਨਲ ਚੀਫ਼ ਸੈਕਟਰੀ ਸਤੀਸ਼ ਚੰਦਰਾ ਆਈ.ਏ.ਐਸ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ 29 Narinder Bhargav SSPਆਈ.ਪੀ.ਐਸ ਅਤੇ ਪੀ.ਪੀ.ਐਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।ਜ਼ਿਲ੍ਹਾ ਪੁਲਿਸ ਕਪਤਾਨ ਮਾਨਸਾ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ ਨੂੰ ਬਦਲ ਕੇ ਏ.ਆਈ.ਜੀ, ਸੀ.ਆਈ ਪੰਜਾਬ ਐਸ.ਏ.ਐਸ ਨਗਰ ਲਾਇਆ ਗਿਆ ਹੈ ਤੇ ਉਹਨਾਂ ਦੀ ਥਾਂ ਉਪਰ ਨਰਿੰਦਰ ਭਾਰਗਵ ਕਮਾਂਡੈਂਟ 7ਵੀਂ ਆਈ.ਆਰ.ਬੀ ਕਪੂਰਥਲਾ ਨੂੰ ਜ਼ਿਲ੍ਹਾ ਪੁਲਿਸ ਕਪਤਾਨ ਮਾਨਸਾ ਲਿਆ ਗਿਆ ਹੈ।
      ਧੱਸਣਯੋਗ ਹੈ ਕਿ ਨਰਿੰਦਰ ਭਾਰਗਵ ਦੀ ਸ਼ਖਸੀਅਤ ਈਮਾਨਦਾਰੀ ਤੇ ਨਿਡਰ ਅਫ਼ਸਰ ਵਜੋਂ ਜਾਣੀ ਜਾਂਦੀ ਹੈ।ਭਾਰਗਵ ਨੂੰ ਪੁਲਿਸ ਵਿਭਾਗ ਵਿੱਚ ਵਧੀਆ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply