ਸਮਰਾਲਾ, 7 ਅਗਸਤ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਨਿਊ ਮਾਡਲ ਟਾਊਨ ਖੰਨਾ ਰੋਡ ਵਿਖੇ ਮੁਹੱਲੇ ਦੀਆਂ ਔਰਤਾਂ ਨੇ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਮਲ੍ਹਾਰ ਨਾਲ ਮਨਾਇਆ।ਉਨਾਂ ਨੇ ਮੁਹੱਲੇ ਦੀ ਸਾਂਝੀ ਜਗ੍ਹਾ `ਤੇ ਇਕੱਠੀਆਂ ਹੋ ਕੇ ਗਿੱਧਾ ਪਾ ਕੇ ਤੀਆਂ ਦੀ ਧੂਮ ਮਚਾਈ। ਤੀਆਂ ਦੇ ਇਸ ਮੇਲੇ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਧਰਮਪਤਨੀ ਮਲਕੀਤ ਕੌਰ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮਲਕੀਤ ਕੌਰ ਨੇ ਤੀਆਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਾਮਨਾ ਕੀਤੀ ਕਿ ਹਰੇਕ ਮੁਟਿਆਰ ਜੋ ਸਾਉਣ ਦੇ ਮਹੀਨੇ ਨੂੰ ਬੜੇ ਚਾਵਾਂ ਨਾਲ ਉਡੀਕਦੀ ਹੈ ਅਤੇ ਇਸੇ ਮਹੀਨੇ ਆਪਣੇ ਪੇਕੇ ਆ ਕੇ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲ ਕੇ ਜੋ ਖੁਸ਼ੀ ਪ੍ਰਾਪਤ ਕਰਦੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ।ਇਸ ਮੇਲੇ ਦੌਰਾਨ ਪੂਰੇ ਮੁਹੱਲੇ ਦੀਆਂ ਔਰਤਾਂ ਅਤੇ ਮੁਟਿਆਰਾਂ ਨੂੰ ਪੂਰਨ ਸਹਿਯੋਗ ਦਿੱਤਾ।ਡਾ. ਕ੍ਰਿਪਾਲ ਸਿੰਘ ਸਮਰਾਲਾ ਖੇਤੀਬਾੜੀ ਵਿਕਾਸ ਅਫਸਰ ਨੇ ਸਾਵਣ ਮਹੀਨੇ ਨਾਲ ਜੁੜੀਆਂ ਬੋਲੀਆਂ ਪਾ ਕੇ ਸਭ ਦਾ ਮਨ ਮੋਹ ਲਿਆ।ਉਨ੍ਹਾਂ ਮੁਹੱਲਾ ਨਿਵਾਸੀਆਂ ਵੱਲੋਂ ਮਨਾਏ ਇਸ ਤੀਆਂ ਦੇ ਤਿਉਹਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਤਿਉਹਾਰ ਹੀ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਵਿੱਚ ਸਹਾਈ ਹੁੰਦੇ ਹਨ।
ਇਸ ਮੌਕੇ ਭਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਸਵਰਨਜੀਤ ਕੌਰ, ਸੁਖਵਿੰਦਰ ਕੌਰ, ਨਿਪਰਤਾਜੀਤ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ, ਬਲਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕੌਰ, ਬੇਬੀ ਕੌਰ, ਪ੍ਰਕਾਸ਼ ਕੌਰ, ਕਮਲ ਕੌਰ, ਹਰਪ੍ਰੀਤ ਕੌਰ, ਨਿਰਮਲ ਕੌਰ ਆਦਿ ਤੋਂ ਇਲਾਵਾ ਮੁਹੱਲੇ ਦੀਆਂ ਹੋਰ ਮੁਟਿਆਰਾਂ ਨੇ ਹਿੱਸਾ ਲਿਆ।
ਇਹ ਤੀਆਂ ਦਾ ਮੇਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ, ਅਖੀਰ ਵਿੱਚ ਇਹ ਮੁਟਿਆਰਾਂ ਸਭ ਦੀਆਂ ਸੁੱਖ ਮੰਗਦੀਆਂ ਹੋਈਆਂ ਅਗਲੇ ਸਾਲ ਮਿਲਣ ਦਾ ਵਾਅਦਾ ਕਰਕੇ ਵਿਦਾ ਹੋ ਗਈਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …