Friday, September 20, 2024

ਤਰਕਸ਼ੀਲ ਚੇਤਨਾ ਪਰਖ-ਪ੍ਰੀਖਿਆ `ਚ ਸਿਮਰਨਜੀਤ ਕੌਰ ਦਾ ਦੂਜਾ ਤੇ ਗੁਰਿੰਦਰ ਸਿੰਘ ਦਾ ਅੱਠਵਾਂ ਸਥਾਨ

ਸਮਰਾਲਾ, 23 ਅਗਸਤ (ਪੰਜਾਬ ਪੋਸਟ- ਇੰਦਰਜੀਤ ਕੰਗ) – ਜਲ੍ਹਿਆਂਵਾਲ਼ਾ ਬਾਗ਼ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਤਰਕਸ਼ੀਲ PUNJ2308201915ਸੁਸਾਇਟੀ ਪੰਜਾਬ (ਰਜਿ.) ਵਲੋਂ ਕਰਵਾਈ ਗਈ ਤੀਜੀ ਪੰਜਾਬ ਪੱਧਰੀ ਚੇਤਨਾ ਪਰਖ-ਪ੍ਰੀਖਿਆ ਵਿੱਚੋਂ ਜ਼ੋਨ ਲੁਧਿਆਣਾ ਦੀ ਇਕਾਈ ਕੋਹਾੜਾ ਦੇ ਸੈਂਟਰ ਸਮਰਾਲਾ (ਸੀਨੀਅਰ ਵਰਗ) ਵਿੱਚੋਂ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਮਾਰਟ ਸਕੂਲ ਸਮਰਾਲਾ ਦੀ ਦਸਵੀਂ-ਏ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਬੌਂਦਲ਼ੀ ਨੇ ਪੰਜਾਬ ਵਿੱਚੋਂ ਦੂਜਾ ਅਤੇ ਜੂਨੀਅਰ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦਾ ਅੱਠਵੀਂ ਜਮਾਤ ਦਾ ਵਿਦਿਆਰਥੀ ਗੁਰਿੰਦਰ ਸਿੰਘ ਟੋਡਰਪੁਰ ਪੰਜਾਬ ਵਿੱਚੋਂ ਅੱਠਵੇਂ ਸਥਾਨ ’ਤੇ ਰਿਹਾ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਅਤੇ ਦੀਪ ਦਿਲਬਰ ਨੇ ਦੱਸਿਆ ਕਿ ਇਹ ਦੋਵੇਂ ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਪਹਿਲੇ 10-10 ਹੋਣਹਾਰ ਵਿਦਿਆਰਥੀਆਂ ਵਿੱਚ ਸ਼ਾਮਿਲ ਹੋ ਕੇ ਸਮਰਾਲਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
               ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੂਰੇ ਪੰਜਾਬ ਵਿੱਚ ਵੱਖ ਵੱਖ ਸੈਂਟਰ ਬਣਾ ਕੇ ਲਈ ਗਈ ਇਸ ਚੇਤਨਾ ਪਰਖ-ਪ੍ਰੀਖਿਆ ਵਿੱਚ 22 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਸੈਂਟਰ ਸਮਰਾਲਾ ਵਿੱਚ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਮਾਰਟ ਸਕੂਲ ਸਮਰਾਲਾ, ਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ, ਸਰਕਾਰੀ ਹਾਈ  ਸਕੂਲ  ਉਟਾਲਾਂ ਅਤੇ ਸਰਕਾਰੀ ਮਿਡਲ ਸਕੂਲ ਝਾੜ ਸਾਹਿਬ ਦੇ 160 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।

              ਪ੍ਰੀਖਿਆ ਕਰਵਾਉਣ ਲਈ ਰਿਟਾ. ਲੈਕਚਰਾਰ ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਮੇਘਦਾਸ ਜਵੰਦਾ ਨੈਸ਼ਨਲ ਅਵਾਰਡੀ,  ਬਿਹਾਰੀ ਲਾਲ ਸੱਦੀ ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਡਾ. ਹਰਦੀਪ ਸ਼ਾਹੀ, ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਸੰਤੋਖ ਸਿੰਘ ਕੋਟਾਲਾ, ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਜੈਦੀਪ ਮੈਨਰੋ, ਸੁਰਿੰਦਰ ਵਰਮਾ, ਦਿਲਮਨਪ੍ਰੀਤ ਕੌਰ ਕੋਟਾਲਾ ਅਤੇ ਸਤਿੰਦਰ ਸਿੰਘ ਸਮਰਾਲਾ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply