ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਰਲਾ ਵਿਧਾਨ ਸਭਾ ਦੀ ਐਸ. ਸੀ. ਤੇ ਐਸ ਟੀ. ਭਲਾਈ ਮਾਮਲਿਆਂ ਬਾਰੇ
ਕਮੇਟੀ ਨੇ ਅੱਜ ਚੇਅਰਮੈਨ ਪੀ.ਕਦਾਲੁਡੀ ਦੀ ਅਗਵਾਈ `ਚ ਅੰਮ੍ਰਿਤਸਰ ਪੁੱਜੀ 10 ਮੈਂਬਰੀ ਕਮੇਟੀ ਨੇ ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀ ਬਾਰੇ ਚੱਲ ਰਹੇ ਭਲਾਈ ਤੇ ਕਲਿਆਣ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਉਕਤ ਵਰਗ ਲਈ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ।ਕਮੇਟੀ ਮੈਂਬਰਾਂ ਨਾਲ ਵਿਚਾਰ ਚਰਚਾ ਕਰਦੇ ਜਿਲ੍ਹਾ ਭਲਾਈ ਅਧਿਕਾਰੀ ਪਲਵ ਸ੍ਰੇਸ਼ਟਾ ਨੇ ਦੱਸਿਆ ਕਿ ਪੰਜਾਬ ਵਿਚ ਕਰੀਬ 32 ਫੀਸਦੀ ਵਸੋਂ ਅਨੁਸੂਚਿਤ ਜਾਤੀ ਨਾਲ ਸੰਬਧ ਰੱਖਦੀ ਹੈ ਅਤੇ ਸਰਕਾਰ ਵੱਲੋਂ ਉਕਤ ਵਰਗ ਲਈ ਵੱਡੇ ਪੱਧਰ ਉਤੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਜਿਸ ਵਿਚ ਬੱਚਿਆਂ ਦੀ ਪੜਾਈ ਤੋਂ ਲੈ ਕੇ ਵਿਆਹ ਤੱਕ ਦੇ ਖਰਚੇ ਕਵਰ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਇਸ ਵਰਗ ਨੂੰ ਆਪਣੇ ਪੈਰਾਂ ਉਤੇ ਖ਼ੜਾ ਕਰਨ ਲਈ ਰੋਜ਼ਗਾਰ ਤੇ ਹੋਰ ਕੰਮਾਂ ਵਿਚ ਰਾਖਵਾਂਕਰਨ ਦੇ ਨਾਲ-ਨਾਲ ਵਿੱਤੀ ਸਹਾਇਤਾ ਰਾਸ਼ੀ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਕਮੇਟੀ ਮੈਂਬਰਾਂ ਨੇ ਸਾਰੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਬੜੀ ਗੰਭੀਰਤਾ ਨਾਲ ਸੁਣੀ।ਪੀ.ਕਦਾਲੁਡੀ ਨੇ ਇਸ ਉਤੇ ਚਰਚਾ ਕਰਦੇ ਪੰਜਾਬ ਸਰਕਾਰ ਦੀ ਸਰਾਹਨਾ ਕਰਦੇ ਕਿਹਾ ਕਿ ਇੰਨੇ ਵੱਡੇ ਵਰਗ ਲਈ ਭਲਾਈ ਤੇ ਕਲਿਆਣ ਦੀਆਂ ਸਕੀਮਾਂ ਚਲਾਉਣ ਲਈ ਸਰਕਾਰ ਵਧਾਈ ਦੀ ਪਾਤਰ ਹੈ।ਇਸ ਤੋਂ ਪਹਿਲਾਂ ਸਾਰੇ ਕਮੇਟੀ ਮੈਂਬਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media