Friday, November 22, 2024

ਏ.ਬੀ.ਵੀ.ਪੀ. ਦਾ 60ਵਾਂ ਤਿੰਨ ਦਿਨਾ ਸੰਮੇਲਨ ਅੰਮ੍ਰਿਤਸਰ ‘ਚ 14 ਨਵੰਬਰ ‘ਤੋਂ

ਵੱਧਦਾ ਨਸ਼ਾ ਅਤੇ ਗੰਧਲਾ ਵਾਤਾਵਰਣ ਹੋਣਗੇ ਸੰਮੇਲਨ ਦੇ ਮੁੱਦੇ

PPN24091401

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ)- ਦੁਨੀਆਂ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਦਾ ਰਾਸ਼ਟਰੀ ਸੰਮੇਲਨ ਗੁਰੂ ਦੀ ਪਾਵਨ ਤੇ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ 14 ਤੋਂ 16 ਨਵੰਬਰ 2014 ਅਯੋਜਿਤ ਕੀਤਾ ਜਾ ਰਿਹਾ ਹੈ।ਸਥਾਨਕ ਰਣਜੀਤ ਐਵੀਨਿਊ ਪ੍ਰਦਰਸ਼ਨੀ ਗਰਾਊਂਡ ਵਿਖੇ ਹੋਣ ਵਾਲੇ ਇਸ ਸੰਮੇਲਨ ਨੂੰ ਮਹਾਰਾਜਾ ਰਣਜੀਤ ਸਿੰਘ ਨਗਰ ਦਾ ਨਾਮ ਦਿੱਤਾ ਜਾਵੇਗਾ।ਅੱਜ ਇੱਕ ਪੈ੍ਸ ਕਾਨਫਰੰਸ ਦੌਰਾਨ ਪੱਤਰਕਾਰ ਨੂੰ ਜਣਕਾਰੀ ਦਿੰਦਿਆਂ ਏ.ਬੀ.ਵੀ.ਪੀ. ਦੇ ਉੱਤਰ ਭਾਰਤ ਦੇ ਖੇਤਰੀ ਸੰਗਠਨ ਮੰਤਰੀ ਸ੍ਰੀ ਸ੍ਰੀਨਿਵਾਸ ਦੱਸਿਆ ਕਿ 9 ਜੁਲਾਈ 1949 ਵਿਚ ਪਰਿਸ਼ਦ ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਚ ਹੋ ਰਹੀ ਰਾਸ਼ਟਰੀ ਕਾਨਫਰੰਸ ਜਿਸ ਵਿਚ ਦੇਸ਼ ਭਰ ਤੋਂ 4000 ਪ੍ਰਤੀਨਿਧੀ ਭਾਗ ਲੈਣਗੇ।ਉਨਾਂ ਕਿਹਾ ਕਿ ਪੰਜਾਬ ਦੇ ਪੂਰਵ ਅਤੇ ਵਰਤਮਾਨ ਕਾਰਜਕਰਤਾ ਦੇ ਲਈ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ 60 ਵੀਂ ਰਾਸ਼ਟਰੀ ਕਾਨਫਰੰਸ ਪੰਜਾਬ ਦੇ ਅੰਮ੍ਰਿਤਸਰ ਵਿਚ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਕਾਨਫਰੰਸ ਲਈ ਏ.ਬੀ.ਵੀ.ਪੀ. ਨੇ ਪੰਜਾਬ ਦੇ ਦੋ ਮੁੱਦਿਆਂ ਨੂੰ ਚੁਣਿਆ ਹੈ ਜਿਨਾਂ ਵਿਚ ਇੱਕ ਪੰਜਾਬ ਵਿਚ ਵੱਧਦਾ ਨਸ਼ਾ ਅਤੇ ਦੂਜਾ ਗੰਧਲਾ ਵਾਤਾਵਰਣ ਹੈ। ਇਸ ਰਾਸ਼ਟਰੀ ਕਾਨਫਰੰਸ ਵਿਚ ਪੂਰੇ ਦੇਸ਼ ਭਰ ਦੇ ਨੌਜਵਾਨ ‘ਨਸ਼ਾ ਮੁਕਤ’ ਅਤੇ ਵਾਤਾਵਰਣ ਯੁਕਤ ਪੰਜਾਬ ਬਣਾਉਣ ਦਾ ਸੰਕਲਪ ਲੈਣਗੇ।
ਸ੍ਰੀਨਿਵਾਸ ਨੇ ਹੋਰ ਦੱਸਿਆ ਕਿ ਕਾਨਫਰੰਸ ਨੂੰ ਸਫਲ ਬਨਾਉਣ ਲਈ ਪੂਰੇ ਪੰਜਾਬ ਦੇ ਕਾਰਜਕਰਤਾਵਾਂ ਵਿਚ ਵਿਸ਼ੇਸ਼ ਉਤਸਾਹ ਹੈ।ਜਿਥੇ ਵਰਤਮਾਨ ਕਾਰਜਕਰਤਾ ਕੰਮ ਦੇ ਵਿਸਤਾਰ ਲਈ ਲੱਗੇ ਹੋਏ ਹਨ, ਉਥੇ ਪੁਰਾਣੇ ਕਾਰਜਕਰਤਾਵਾਂ ਨੇ ਵੀ ਜ਼ਿੰੰਮੇਵਾਰੀ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਕਾਨਫਰੰਸ ਦੇ ਪ੍ਰਬਭਧ ਲਈ 53 ਵਿਭਾਗ ਬਣਾ ਕੇ ਕਾਰਜਕਰਤਾਵਾ ਨੂੰ ਕੰਮ ਵੰਡ ਕੇ ਉਨ੍ਹਾ ਦੀ ਟੇ੍ਰਨਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ।ਅਤੇ 4 ਤੇ 5 ਅਕਤੂਬਰ ਨੂੰ ਪੰਜਾਬ ਭਰ ਦੇ ਪ੍ਰਮੁੱਖ ਕਾਰਜਕਰਤਾਵਾਂ ਦੀ ਪ੍ਰਬੰਧਕੀ ਪੱਖ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਵਰਕਸਾਪ ਰੱਖੀ ਗਈ।
ਇਸ ਕਾਨਫਰੰਸ ਲਈ ਸਮਾਜ ਦੇ ਹਰ ਵਰਗ ਤੋਂ ਸਹਿਯੋਗ ਲੈਣ ਦੇ ਲਈ ਵੱਡੀ ਯੋਜਨਾ ਤਿਆਰ ਕੀਤੀ ਗਈ ਹੈ।ਜਿਸ ਵਿਚ 1000 ਰੁਪਏ, 100 ਰੁਪਏ, 10 ਰੁਪਏ ਦੇ ਕੂਪਨ ਕਟਵਾਉਣ ਦਾ ਕੰਮ ਪਰਿਸ਼ਦ ਦੇ ਵਰਕਰ ਕਰ ਰਹੇ ਅਤੇ ਇਸ ਨਾਲ ਪੰਜਾਬ ਪ੍ਰਦੇਸ਼ ਦੇ ਪ੍ਰਮੁੱਖ ਲੋਕਾਂ ਦੀ ਸਵਾਗਤ ਸਮਿਤੀ ਬਣਾਈ ਜਾਏਗੀ।ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਨਿਵਾਸ ਨੇ ਕਿਹਾ ਕਿ ਉਹ ਵਿਦਿਆਰਥੀ ਹਿੱਤਾਂ ਦੇ ਨਾਲ-ਨਾਲ ਸਮਾਜ, ਖਿੱੇਤੇ ਤੇ ਪ੍ਰਦੇਸ਼ਾਂ ਨੂੰ ਦਰਪੇਸ਼ ਮਸਲਿਆਂ ਪ੍ਰਤੀ ਵੀ ਪਹੁੰਚ ਰੱਖਦੇ ਹਨ, ਜਿਸ ਦੀ ਮਿਸਾਲ ਇਸ ਵਾਰ ਪੰਜਾਬ ਵਿੱਚ ਭਖਦੇ ਮੁਦਿਆਂ ਨਸ਼ੇ ਤੇ ਵਾਤਾਵਰਣ ਦੀ ਸੰਭਾਲ ਨੂੰ ਪ੍ਰਮੁੱਖਤਾ ਦਿਤੀ ਗਈ ਹੈ।ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਏ.ਬੀ.ਵੀ.ਪੀ ਕਿਸੇ ਵੀ ਸਅਿਾਸੀ ਪਾਰਟੀ ਦਾ ਵਿੰਗ ਜਾਂ ਯੂਨਿਟ ਨਹੀਂ ਹੈ, ਇਸ ਦੀ ਆਪਣੀ ਅਜ਼ਾਦ ਹਸਤੀ ਹੈ ਅਤੇ ਸੰਸਥਾ ਵਲੋਂ ਜਿਥੇ ਲੋੜ ਹੋਵੇ ਉਨਾਂ ਦੀ ਸੰਸਥਾ ਸਬੰਧਤ ਸਰਕਾਰਾਂ ਦੇ ਖਿਲਾਫ ਅਵਾਜ ਬੁਲੰਦ ਕਰਦੀ ਆਈ ਹੈ ਅਤੇ ਕਰਦੀ ਰਹੇਗੀ।ਇਸ ਕਾਨਫਰੰਸ ਮੀਡਿਆ ਪ੍ਰਮੁੱਖ ਸ੍ਰੀ ਉਦੈ ਸੂਦ ਅੰਮ੍ਰਿਤਸਰ ਵਿਭਾਗ ਸੰਗਠਨ ਮੰਤਰੀ, ਗੁਰਵਿੰਦਰ ਸਿੰਘ, ਸਹਿ ਮੰਤਰੀ ਅੰਕਿਤ ਰਾਣਾ, ਨਗਰ ਪ੍ਰਧਾਨ ਲਵਿਸ਼ ਚਾਹਲ, ਸਕੱਤਰ ਪ੍ਰਤੀਕ ਕਪੂਰ, ਉਪ ਪ੍ਰਧਾਨ ਰਚਨਾ, ਗਗਨਦੀਪ ਸਿੰਘ, ਗੁਰਜੀਤ ਸਿੰਘ ਨਾਗਰਾ, ਬਲਜਿੰਦਰ ਸਿੰਘ ਆਦਿ ਪ੍ਰਮੁੱਖ ਕਾਰਜਕਾਰਤਾ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply