ਅੰਮ੍ਰਿਤਸਰ ਦੇ ਖਿਡਾਰੀਆਂ ਨੇ 15 ਗੋਲਡ ਮੈਡਲ ਲੈ ਕੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਬੱਚਿਆਂ ਨੂੰ ਮੁਢਲੇ ਪੱਧਰ ਤੋਂ ਖੇਡ ਮੈਦਾਨਾਂ ਨਾਲ ਜੋੜਨ ਦੇ ਮਕਸਦ ਨਾਲ ਸਿੱਖਿਆ ਵਿਭਾਗ ਪੰਜਾਬ
ਵਲੋਂ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਕਰਵਾਈਆ ਗਈਆਂ 41ਵੀਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ 2019 ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਗੋਲਡ ਮੈਡਲਾਂ ਸਮੇਤ 28 ਮੈਡਲ ਹਾਸਲ ਕਰਕੇ ਅੰਮ੍ਰਿਤਸਰ ਦੇ ਨਾਮ ਨੂੰ ਰੌਸ਼ਨ ਕੀਤਾ।
ਬੀਤੀ ਸ਼ਾਮ ਸੰਗਰੂਰ ਦੀ ਧਰਤੀ ਤੇ ਸਮਾਪਤ ਹੋਈਆਂ 41ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਗੋਲਡ, 3 ਸਿਲਵਰ ਤੇ 10 ਕਾਂਸੀ ਦੇ ਤਮਗੇ ਹਾਸਲ ਕੀਤੇ।ਉਪ ਜ਼ਿਲ੍ਹਾ ਸਿੱਖਿਆ ਅੰਮ੍ਰਿਤਸਰ ਵਰਿਂੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਵਿੱਚ ਸ਼ਾਮਿਲ ਅੰਮ੍ਰਿਤਸਰ ਦੀਆਂ ਲੜਕੀਆਂ ਵਲੋਂ ਖੇਡਾਂ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਮ੍ਰਿਤਸਰ ਨੂੰ ਲੜਕੀਆਂ ਦੀ ਓਵਰਆਲ ਟਰਾਫੀ ਨਾਲ ਨਿਵਾਜ਼ਿਆ ਗਿਆ।
ਸਮਾਪਤ ਹੋਈਆਂ ਖੇਡਾਂ ਵਿੱਚ ਜਿਥੇ ਜਿਮਨਾਸਟਿਕ ਖਿਡਾਰਨ ਹਰਮਨਜੀਤ ਕੌਰ ਨੇ ਸੂਬਾ ਪੱਧਰੀ ਖੇਡਾਂ ਵਿੱਚ ਕੁੱਲ 5 ਗੋਲਡ ਮੈਡਲ ਹਾਸਲ ਕਰਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ ਉਥੇ ਹੀ ਜਿਮਨਾਸਟਿਕ ਵਿੱਚ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ, ਯੋਗਾ (ਰਿਧਮਿਕ) ਲੜਕੇ ਪਹਿਲਾ ਸਥਾਨ, ਬੈਡਮਿੰਟਨ ਲੜਕੇ ਤੇ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ, ਸ਼ਤਰੰਜ ਲੜਕੀਆਂ ਤੇ ਲੜਕੇ ਦੋਵਾਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਤੇ ਕਬਜਾ ਕੀਤਾ।ਤੈਰਾਕੀ ਲੜਕੀਆਂ ਤੇ ਜਿਮਨਾਸਟਿਕ (ਬਾਲ ਤੇ ਕਲੱਬ) ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਜਿਮਨਾਸਟਿਕ (ਰਿਬਨ), ਕੁਸ਼ਤੀਆਂ (ਲੜਕੇ) 25 ਤੇ 30 ਕਿਲੋ ਵਰਗ, ਰੱਸੀ ਟੱਪਣਾ (ਲੜਕੀਆਂ), 400 ਮੀਟਰ ਦੌੜ, ਗੋਲਾ ਸੁੱਟਣਾ (ਲੜਕੇ) ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਅੰਮ੍ਰਿਤਸਰ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਡੀ.ਪੀ.ਆਈ ਪੰਜਾਬ ਇੰਦਰਜੀਤ ਸਿੰਘ ਨੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ।
ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ, ਕੰਵਲਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਈਟ ਵੇਰਕਾ, ਰੇਖਾ ਮਹਾਜਨ, ਵਰਿੰਦਰ ਸਿੰਘ, ਹਰਭਗਵੰਤ ਸਿੰਘ (ਤਿੰਨੋਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ), ਬਲਵਿੰਦਰ ਸਿੰਘ ਏ.ਈ.ਓ, ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਰਣਜੀਤ ਸਿੰਘ ਬੀ.ਈ.ਈ.ਓ, ਜ਼ਿਲ੍ਹਾ ਖੇਡ ਇੰਚਾਰਜ ਤੇ ਸੀ.ਐਚ.ਟੀ ਯਾਦਮਨਿੰਦਰ ਸਿੰਘ ਧਾਰੀਵਾਲ ਅਧਿਆਪਕ ਆਗੂ, ਰਾਜਵਿੰਦਰ ਕੌਰ ਧਾਰੀਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਪਰਮਿੰਦਰ ਸਿੰਘ ਸਰਪੰਚ, ਪ੍ਰੀਤ ਮਹਿੰਦਰ ਸਿੰਘ, ਕੁਲਦੀਪ ਸਿੰਘ ਸੀ.ਐਚ.ਟੀ, ਬਲਦੇਵ ਸਿੰਘ ਜੰਡਿਆਲਾ, ਸੀ.ਐਚ.ਟੀ ਹਰਬੰਸ ਸਿੰ੍ਹਘ ਇੱਬਣ ਕਲਾਂ, ਰਾਜਵਿੰਦਰ ਸਿੰਘ ਲੁੱਧੜ, ਰਣਜੀਤ ਸਿੰਘ ਚੰਡੇ, ਪਲਵਿੰਦਰ ਕੌਰ ਸੁਲਤਾਨਵਿੰਡ, ਮਲਕੀਤ ਸਿੰਘ ਭੁੱਲਰ, ਸੰਦੀਪ ਸਿੰਘ ਰਾਜਾਸਾਂਸੀ, ਭਗਵਾਨ ਸਿੰਘ, ਰਕੇਸ਼ ਕੁਮਾਰ ਰਿਆੜ, ਰਾਹੁਲ ਸ਼ਰਮਾ, ਮਲਕੀਤ ਸਿੰਘ ਕੱਦਗਿੱਲ, ਯਾਦਵਿੰਦਰ ਸਿੰਘ, ਚਰਨਜੀਤ ਸਿੰਘ, ਹਰਜੋਤ ਕੌਰ ਅਜਨਾਲਾ, ਸੁਖਦੇਵ ਸਿੰਘ ਰਈਆ (ਸਾਰੇ ਟੀਮ ਇੰਚਾਰਜ), ਦਿਲਬਾਗ ਸਿੰਘ, ਰਾਜਬੀਰ ਕੌਰ ਮੀਰਾਂਕੋਟ ਕਲਾਂ ਸਮੇਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿਤੀਆਂ ਗਈਆਂ।ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ ਨੇ ਕਿਹਾ ਕਿ ਸੂਬਾ ਪੱਧਰੀ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਵਿਸੇਸ਼ ਸਮਾਗਮ ਕਰਵਾਕੇ ਸਨਮਾਨਿਤ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media