ਅੱਤਿਆਚਾਰ ਪੀੜਤ ਔਰਤਾਂ ਨੂੰ ਪ੍ਰਾਪਤ ਹੋਣਲਿਮਣ ਵਾਲੀਆਂ ਵਾਲੀ ਸਹਾਇਤਾ ਤੋਂ ਜਾਣੂ
ਭੀਖੀ/ ਮਾਨਸਾ, 21 ਨਵੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਵਨ ਸਟੋਪ ਸੈਂਟਰ ਮਾਨਸਾ ਵਲੋਂ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਲਈ
ਸਰਕਾਰ ਵਲੋਂ ਚਲਾਈ ਜਾ ਰਹੀ ਵਨ ਸਟੋਪ ਸਕੀਮ ਤਹਿਤ ਵੱਖ-ਵੱਖ ਥਾਵਾਂ ‘ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਬਲਾਕ, ਝੁਨੀਰ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਡੇਰਾ ਬਾਬਾ ਧਿਆਨ ਦਾਸ ਵਿਖੇ ਵਨ ਸਟੋਪ ਸੈਂਟਰ ਦੇ ਸਟਾਫ ਵਲੋਂ ਵੀ ਸ਼ਮੂਲੀਅਤ ਕਰ ਕੇ ਲੋਕਾਂ ਨੂੰ ਵਨ ਸਟੋਪ ਸੈਂਟਰ ਸਕੀਮ ਦੇ ਇਸ਼ਤਿਹਾਰ ਵੰਡ ਕੇ ਅੱਤਿਆਚਾਰ ਤੋਂ ਪੀੜਤ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਮੈਡੀਕਲ ਸਹਾਇਤਾ, ਮਾਨਸਿਕ ਪ੍ਰੇਸ਼ਾਨੀ ਤੋਂ ਬਚਾਅ, ਮੁਫਤ ਕਾਨੂੰਨੀ ਸਹਾਇਤਾ, ਆਰਜ਼ੀ ਰਿਹਾਇਸ਼ ਆਦਿ ਬਾਰੇ ਜਾਗਰੂਕ ਕੀਤਾ ਗਿਆ।
ਕੈਂਪ ਵਿੱਚ ਵਨ ਸਟੋਪ ਸੈਂਟਰ ਦੀ ਸੈਂਟਰ ਐਡਮਿਨ ਮਿਸ. ਗਗਨਦੀਪ ਕੌਰ, ਕੇਸ ਵਰਕਰ ਭਾਵਨਾ ਜੈਨ, ਕਾਊਂਸਲਰ ਸ੍ਰੀਮਤੀ ਜਸਪ੍ਰੀਤ ਕੌਰ, ਆਈ.ਟੀ ਸਟਾਫ ਤੋਂ ਇਲਾਵਾ ਸਤਨਾਮ ਸਿੰਘ ਮੌਜੂਦ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media