ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਗੁਰਮੀਤ ਸੰਧੂ) – ਜੋਨ ਪੱਧਰ ਤੇ ਜਿਲ੍ਹਾ ਪੱਧਰ ‘ਤੇ ਹੋਏ ਖੇਡ ਮਕਾਬਲਿਆਂ ਵਿੱਚ ਸੀਨੀ. ਸੈਕੰ. ਸਕੂਲ ਸੈਦੇਲੇਹਲ ਦੇ
ਖਿਡਾਰੀਆਂ ਨੇ ਪਹਿਲੇ, ਦੂਜੇ ਤੇ ਤੀਜੇ ਸਥਾਨ ਦੀਆਂ ਵੱਖ-ਵੱਖ ਖੇਡਾਂ ਵਿੱਚ ਜਿੱਤ ਪ੍ਰਾਪਤ ਕੀਤੀ।ਇਹਨਾ ਖੇਡਾ ਵਿੱਚ ਖੋ-ਖੋ ਲੜਕੀਅਓ ਨੇ ਜੋਨ ਪੱਧਰ ‘ਤੇ ਅੰਡਰ-17 ਤੇ ਅੰਡਰ-19 ਵਿੱਚ ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਬੈਡਮਿੰਟਨ ਵਿੱਚ ਲੜਕੀਆਂ 14,17,19 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆਂ ਨੇ 14,17 ਵਿੱਚ ਪਹਿਲਾ ਸਥਾਨ ਅਤੇ 19 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਐਥਲੈਟਿਕਸ ਵਿੱਚ ਅੰਡਰ 14,19 ਵਿੱਚ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਵਿੱਚ ਵੀ ਅਭੈਜੀਤ ਸਿੰਘ ਨੇ ਜਿੱਤ ਨੂੰ ਬਰਕਰਾਰ ਰੱਖਿਆ ਅਤੇ ਨਾਲ ਟ੍ਰਿਪਲ ਜੰਪ ਵਿੱਚ ਵੀ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਸਟੇਟ ਪੱਧਰ ਤੇ ਵੀ ਚੋਣ ਹੋਈ।ਇਸ ਤਰਾ 18 ਗੋਲਡ ਅਤੇ 16 ਸਿਲਵਰ 12 ਬਰਾਊਨ ਮੈਡਲ ਲੈ ਕੇ ਖਿਡਾਰੀਆ ਨੇ ਸਕੂਲ ਦਾ ਨਾ ਰੋਸ਼ਨ ਕੀਤਾ।ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਉਹਨਾਂ ਨੇ ਖਿਡਾਰੀਆ ਨੂੰ ਹੱਲਾਸ਼ੇਰੀ ਦਿੱਤੀ ਅਤੇ ਖੇਡਾ ਵਿੱਚ ਅੱਗੇ ਵੱਧਣ ਲਈ ਪ੍ਰਰਿਤ ਕੀਤਾ।
ਇਸ ਮੌਕੇ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਅਤੇ ਵਾਈਸ ਪ੍ਰਿੰਸੀਪਲ ਕਿਰਨ ਬਾਲਾ ਅਤੇ ਡੀਪੀ ਰਾਜਨ ਕੁਮਾਰ ਡੀਪੀ ਹਰਪ੍ਰੀਤ ਕੌਰ ਅਤੇ ਡੀ.ਪੀ ਅਮਨਦੀਪ ਕੌਰ ਤੇ ਸਮੂਹ ਸਟਾਫ ਮੈਂਬਰ ਨੇ ਖਿਡਾਰੀਆ ਨੂੰ ਵਧਾਈ ਦਿੱਤੀ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media