Saturday, March 28, 2026

ਪੁਲਿਸ ਮੁਲਜ਼ਮਾਂ ਨੇ ਐਨ.ਜੀ.ਓ ਦੇ ਸਹਿਯੋਗ ਨਾਲ ਰੇਤਾ ਵਾਲੀਆਂ ਟਰਾਲੀਆਂ ਨੂੰ ਰਿਫਲੈਕਟਰ ਟੇਪਾਂ ਲਗਾਈਆਂ

ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮਿ੍ਰਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ, ਸ਼੍ਰੀਮਤੀ ਜਸਵੰਤ ਕੌਰ PPNJ2312201904ਰਿਆੜ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਹਨਾਂ ਦੇ ਸਟਾਫ ਵਲੋਂ ਐਂਟੀ ਕਰਾਇਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ (ਐਨ.ਜੀ.ਓ) ਦੇ ਸਹਿਯੋਗ ਨਾਲ ਚੰਮਰੰਗ ਰੋਡ ਚੌਕ ਵਿਖੇ ਰੇਤਾ ਵਾਲੀਆਂ ਟਰਾਲੀਆਂ ਨੂੰ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ।ਰੇਤਾ ਵਾਲੀਆਂ ਟਰਾਲੀਆਂ ਰੋਜਾਨਾ ਸਵੇਰੇ 3.00 ਵਜੇ ਰੇਤਾ ਲੈ ਕੇ ਬਾਈਪਾਸ ਰਾਹੀਂ ਸ਼ਹਿਰ ‘ਚ ਦਾਖਲ ਹੁੰਦੀਆਂ ਹਨ ਤੇ ਧੁੰਦ ਦਾ ਸੀਜ਼ਨ ਹੋਣ ਕਰਕੇ ਇਹਨਾਂ ਟਰਾਲੀਆਂ ਨਾਲ ਰੋਜ਼ਾਨਾਂ ਦੁਰਘਟਨਾਵਾਂ ਵਾਪਰਦੀਆਂ ਹਨ।ਇਸ ਤੋਂ ਇਲਾਵਾ ਵੱਲਾ ਰੇਲਵੇ ਫਾਟਕ ‘ਤੇ ਪੁੱਲ ਦੀ ਉਸਾਰੀ ਦਾ ਕੰਮ ਚੱਲਦਾ ਹੋਣ ਕਰਕੇ ਕਾਫੀ ਪੱਥਰ ਪਏ ਹਨ। ਜਿੰਨਾਂ ਨਾਲ ਵੱਜ ਕੇ ਕਈ ਦੁਰਘਟਨਾਵਾਂ ਵਾਪਰ ਰਹੀਆਂ ਸਨ।ਇਸ ਲਈ ਰੇਲਵੇ ਫਾਟਕ ‘ਤੇ ਪੱਥਰਾਂ ਨੂੰ ਵੀ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਤਾਂ ਜੋ ਭਵਿਖ ਵਿਚ ਧੁੰਦ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਰੋਕ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply