Friday, September 20, 2024

ਸਰਕਾਰੀ ਸੰਸਥਾਵਾਂ ‘ਚ ਹੋ ਰਹੀ ਬਿਜਲੀ ਚੋਰੀ ਖਿਲਾਫ ਜਲਦ ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ – ਜਥੇ: ਬਾਲਿਓਂ

ਸਮਰਾਲਾ ਨੂੰ ਜ਼ਿਲ੍ਹਾ ਬਣਾਉਣ ਤੇ ਨਨਕਾਣਾ ਸਾਹਿਬ ਸਕੂਲ ਦੀ ਗਰਾਊਂਡ ਦੀ ਥਾਂ ਪਾਰਕ ਬਣਾਉਣ ਦੇ ਮੁੱਦੇ ਵੀ ਵਿਚਾਰੇ

ਸਮਰਾਲਾ, 25 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਐਂਟੀ ਕੁਰੱਪਸ਼ਨ ਐਂਡ ਸੁਸਾਇਟੀ ਰਿਫੋਰਮਜ਼ ਆਫ ਇੰਡੀਆ ਇਕਾਈ ਸਮਰਾਲਾ ਦੀ ਮੀਟਿੰਗ ਫਰੰਟ PPNJ2501202002ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਮਰਾਲਾ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਬਾਲਿਓਂ ਨੇ ਕਿਹਾ ਕਿ ਝਾੜ ਸਾਹਿਬ ਰੋਡ ‘ਤੇ ਲੰਘ ਰਹੇ ਨੈਸ਼ਨਲ ਹਾਈਵੇ ਨੰ: 95 ਦੇ ਬਾਈਪਾਸ ਉਤੇ ਪੁੱਲ ਲਗਾਉਣ ਲਈ ਕੀਤੇ ਸੰਘਰਸ਼ ਨੂੰ ਬੂਰ ਪੈਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਇਸ ਸੰਘਰਸ਼ ਵਿੱਚ ਸਾਰੀਆਂ ਸਮਾਜਸੇਵੀ ਜਥੇਬੰਦੀਆਂ, ਕਿਸਾਨ ਯੂਨੀਅਨਾਂ ਤੋਂ ਇਲਾਵਾ ਇਲਾਕੇ ਦੇ ਸੰਘਰਸ਼ਸ਼ੀਲ ਲੋਕਾਂ ਵਲੋਂ ਪਾਏ ਯੋਗਦਾਨ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਦਾ ਰੁਝਾਨ ਅਜਕਲ ਸਰਕਾਰੀ ਅਦਾਰਿਆਂ ਵਿਚ ਕਾਫੀ ਵਧ ਗਿਆ ਹੈ, ਜਿਨ੍ਹਾਂ ਵਿਚ ਸਿਵਲ ਹਸਪਤਾਲ, ਥਾਣਾ, ਕਚਹਿਰੀਆਂ ਆਦਿ ਵਿਚ ਸ਼ਰੇਆਮ ਕੁੰਡੀਆਂ ਲਗਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ, ਜਿਸ ਦਾ ਬੋਝ ਆਮ ਲੋਕਾਂ ‘ਤੇ ਹੀ ਪੈ ਰਿਹਾ ਹੈ।ਫਰੰਟ ਜਲਦੀ ਹੀ ਅਜਿਹੀਆਂ ਥਾਵਾਂ ‘ਤੇ ਹੋ ਰਹੀ ਬਿਜਲੀ ਚੋਰੀ ਸਬੰਧੀ ਮੁਹਿੰਮ ਛੇੜੇਗਾ।ਉਨ੍ਹਾਂ ਮਾਛੀਵਾੜਾ ਰੋਡ ‘ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਗਰਾਊਂਡ ਨੂੰ ਸਮਰਾਲਾ ਨਗਰ ਕੌਂਸਲ ਵਲੋਂ ਸਿਆਸੀ ਨੇਤਾਵਾਂ ਨਾਲ ਰਲ ਕੇ ਇੱਕ ਚਾਲ ਤਹਿਤ ਪਾਰਕ ਬਣਾਉਣ ਦਾ ਮੁੱਦਾ ਬਣਾ ਕੇ ਤਹਿਸ ਨਹਿਸ ਕਰਨ ਸਬੰਧੀ ਸੰਘਰਸ਼ ਛੇੜਨ ਦੀ ਗੱਲ ਕੀਤੀ।ਉਨਾਂ ਕਿਹਾ ਕਿ ਇਹ ਗਰਾਊਂਡ ਸਦੀ ਪੁਰਾਣੀ ਹੈ, ਜਿਥੇ ਕਈ ਦਹਾਕੇ ਪਹਿਲਾਂ ਮਿੰਨੀ ਖੇਡ ਸਟੇਡੀਅਮ ਵੀ ਬਣਾਇਆ ਗਿਆ ਸੀ ਅਤੇ ਇਥੋਂ ਅਨੇਕਾਂ ਹੀ ਖਿਡਾਰੀ ਸਿਖਲਾਈ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਨਾਮਨਾ ਖੱਟ ਚੁੱਕੇ ਹਨ।ਸਮਰਾਲਾ ਵਿਚ ਜੇਕਰ ਪਾਰਕ ਹੀ ਬਣਾਉਣਾ ਸੀ ਤਾਂ ਸਮਰਾਲਾ ਦੇ ਮੇਨ ਚੌਂਕ ਲਾਗੇ ਜੋ ਕਈ ਕਈ ਏਕੜ ਜਮੀਨ ਖਾਲੀ ਪਈ ਹੈ ਉਥੇ ਬਣਾਈ ਜਾ ਸਕਦੀ ਸੀ। ਇਹ ਸਾਰਾ ਡਰਾਮਾ ਲੋਕਾਂ ਨੂੰ ਬੁਧੂ ਬਣਾਉਣ ਲਈ ਕੀਤਾ ਗਿਆ। ਜਿਸ ਸਬੰਧੀ ਇਹ ਫਰੰਟ ਜਲਦੀ ਹੀ ਤਿੱਖਾ ਸੰਘਰਸ਼ ਉਲੀਕ ਕੇ ਇਨ੍ਹਾਂ ਸਿਆਸੀ ਨੇਤਾਵਾਂ ਦੇ ਪਾਜ਼ ਉਧੇੜੇਗਾ।ਉਨ੍ਹਾਂ ਸਮਰਾਲਾ ਤਹਿਸੀਲ ਜੋ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਹੈ, ਨੂੰ ਜ਼ਿਲ੍ਹਾ ਬਣਾਉਣ ਸਬੰਧੀ ਮੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਇਸ ਸਬੰਧੀ ਸੰਘਰਸ਼ ਵਿੱਢਿਆ ਜਾਵੇਗਾ।
ਮੀਟਿੰਗ ਵਿੱਚ ਨੀਰਜ ਸਿਹਾਲਾ ਸੀਨੀ: ਮੀਤ ਪ੍ਰਧਾਨ, ਸਰਬਣ ਸਿੰਘ ਸਮਰਾਲਾ ਨੂੰ ਮੀਤ ਪ੍ਰਧਾਨ, ਮਨਦੀਪ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਨਿਯੁੁੱਕਤ ਕੀਤਾ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਦੇਸ਼ ਸ਼ਰਮਾ ਚੇਅਰਮੈਨ, ਸਰਬਜੀਤ ਸਿੰਘ ਪੱਪੀ ਸਮਰਾਲਾ, ਨਿਰਮਲ ਸਿੰਘ ਹਰਬੰਸਪੁਰਾ ਦਫਤਰ ਸਕੱਤਰ, ਪਰਮਜੀਤ ਸਿੰਘ ਮਾਛੀਵਾੜਾ ਆਦਿ ਤੋਂ ਇਲਾਵਾ ਫਰੰਟ ਦੇ ਹੋਰ ਮੈਂਬਰ ਵੀ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply