ਅੰਮ੍ਰਿਤਸਰ, 29 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਇਕ ਨਾ-ਮਲੂਮ ਵਿਅਕਤੀ ਮੰਗਤਾ ਟਾਈਪ ਦੀ ਲਾਸ਼ ਅੱਜ ਸ੍ਰੀ ਨਰਾਇਣ ਮੰਦਰ ਆਯੂਰਵੈਦਿਕ
ਕਾਲਜ ਅੰਮ੍ਰਿਤਸਰ ਦੇ ਸਾਹਮਣੇ ਗੳੂਸ਼ਾਲਾ ਦੇ ਕੋਲੋ ਮਿਲੀ ਹੈ।ਪੁਲਿਸ ਦੇ ਬੁਲਾਰੇ ਨੇ ਜਾਣਕਾਰੀ।ਦਿੰਦਿਆ ਦੱਸਿਆ ਕਿ ਇਸ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ।ਇਸ ਦੀ ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 60/65 ਸਾਲ, ਰੰਗ ਸਾਵਲਾ, ਕੱਦ 5’-5/6’, ਸਿਰੋ ਮੋਨਾ, ਕਤਰਾਵੀ ਦਾਹੜੀ, ਲਾਲ ਕੋਟੀ, ਕਮੀਜ਼ ਚੈਕਦਾਰ ਰੰਗ ਹਰਾ ਤੇ ਸਤਰੀ ਕਾਲਾ ਪਜਾਮਾ ਪਾਇਆ ਹੋਇਆ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਐਚ.ਸੀ ਕੁਲਵੰਤ ਸਿੰਘ ਚੌਂਕੀ ਦੁਰਗਿਆਣਾ ਮੰਦਰ, ਅੰਮ੍ਰਿਤਸਰ, ਫੋਨ ਨੰ: 98725-71703 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media