Friday, April 24, 2026

ਸਰਕਾਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਅਮਿੱਟ ਯਾਦਾਂ ਛੱਡਦੀ ਸਪਾਪਤ

ਨਵੋਦਿਆ ਕ੍ਰਾਂਤੀ ਪਰਿਵਾਰ ਦਾ ਉਦਮ ਨਾਲ ਅਧਿਆਪਕਾਂ ਨੂੰ ਮਿਲੇਗੀ ਨਵੀਂ ਊਰਜਾ – ਸਮਰਾ, ਮਹਾਜਨ

ਅੰਮ੍ਰਿਤਸਰ, 5 ਫ਼ਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪੂਰੇ ਦੇਸ਼ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਇਥੇ ਪੜ੍ਹਨ ਵਾਲੇ PPNJ0502202004ਵਿਦਿਆਰਥੀਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਕਰਵਾਈ ਜਾ ਗਈ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਅੱਜ ਅਮਿੱਟ ਯਾਦਾਂ ਛੱਡਦੀ ਸਮਾਪਤ ਹੋ ਗਈ ।
               ਨਵੋਦਿਆ ਕ੍ਰਾਂਤੀ ਪਰਿਵਾਰ ਦੇ ਫਾਊਂਡਰ ਸੰਦੀਪ ਢਿੱਲੋਂ, ਤੇ ਪੰਜਾਬ ਕੁਆਰਡੀਨੇਟਰ ਕਰਮਜੀਤ ਸਿੰਘ ਆਦਿ ਦੇ ਵੱਡੇ ਉੱਦਮ ਨਾਲ ਕਰਵਾਈ ਗਈ ਇਸ ਕਾਨਫਰੰਸ ਦੇ ਅਖੀਰਲੇ ਦਿਨ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨ ਕਰਨ ਵਾਲੇ ਪੰਜਾਬ ਦੇ 21 ਮਿਹਨਤੀ ਅਧਿਆਪਕਾਂ ਨੂੰ ਕੌਮੀ ਜਦਕਿ 48 ਅਧਿਆਪਕਾਂ ਨੂੰ ਸਟੇਟ ਐਵਾਰਡਾਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਸਰਕਾਰੀ ਸਕੂਲਾਂ ਲਈ ਕੰਮ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਤੇ ਹੋਰਨਾਂ ਸੂਬਿਆਂ ਦੇ ਮਿਹਨਤੀ ਅਧਿਆਪਕਾਂ ਨੂੰ ਵੀ ਸਨਮਾਨਿਆ ਗਿਆ।ਇਹਨਾਂ ਵਿੱਚ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਿਤ ਅਧਿਆਪਕਾਂ `ਚੋਂ ਅਧਿਆਪਕ ਸੁਖਜਿੰਦਰ ਸਿੰਘ ਹੇਰ ਤੇ ਪ੍ਰਿ. ਭੁਪਿੰਦਰ ਕੌਰ ਨੂੰ ਕੌਮੀ ਜਦ ਕਿ ਮਨਪ੍ਰੀਤ ਸਿੰਘ ਸੰਧੂ, ਹਰਬਿੰਦਰ ਸਿੰਘ, ਜਗਦੇਵ ਸਿੰਘ, ਸਰਬਜੀਤ ਸਿੰਘ ਜੰਡਿਆਲਾ ਗੁਰੂ, ਬਲਜੀਤ ਕੌਰ ਕੋਟਲੀ ਸੱਕਿਆਂ ਵਾਲੀ, ਗੁਰਨਾਮ ਕੌਰ, ਹਰਿੰਦਰ ਕੌਰ ਰੰਧਾਵਾ ਨੂੰ ਰਾਜ ਪੱਧਰੀ ਐਵਾਰਡ ਦਿੱਤੇ ਗਏ।
             ਕਾਨਫ਼ਰੰਸ ਦੌਰਾਨ ਪੂਰੇ ਦੇਸ਼ ‘ਚੋਂ ਪਹੁੰਚੇ ਸਿੱਖਿਆ ਨਾਲ ਸਬੰਧਿਤ ਉੱਚ ਕੋਟੀ ਦੇ ਵਿਦਵਾਨਾਂ ਤੋਂ ਇਲਾਵਾ ਐੱਮ.ਪੀ.ਔਜਲਾ ਦੇ ਮਾਤਾ ਜਗੀਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ.ਈ.ਓ ਰੇਖਾ ਮਹਾਜਨ, ਕੰਵਲਜੀਤ ਸਿੰਘ ਤਰਨਤਾਰਨ, ਰਤੀ ਚਾਂਦਨਾ, ਯੋਗੇਸ਼ ਚਾਂਦਨਾ, ਪ੍ਰੀਤੀ ਅਹਲਾਵਤ ਨੇ ਜਿੱਥੇ ਸਰਕਾਰੀ ਸਕੂਲਾਂ ਤੇ ਉਨ੍ਹਾਂ ਅੰਦਰ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਉਨ੍ਹਾਂ ਕਿਹਾ ਕਿ ਨਵੋਦਿਆ ਕ੍ਰਾਂਤੀ ਪਰਿਵਾਰ ਵੱਲੋਂ ਪੂਰੇ ਦੇਸ਼ ਦੇ ਅਧਿਆਪਕਾਂ ਨੂੰ ਇੱਕ ਮਾਲਾ `ਚ ਪਰੋਣ ਦੇ ਜੋ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ.ਈ.ਓ ਰੇਖਾ ਮਹਾਜਨ ਨੇ ਕਿਹਾ ਕਿ ਇਸ ਕਾਨਫਰੰਸ ਕਾਰਨ ਵੱਖ-ਵੱਖ ਸੂਬਿਆਂ ਦੇ ਸਰਕਾਰੀ ਅਧਿਆਪਕਾਂ ਵੱਲੋਂ ਸਾਂਝੇ ਕੀਤੇ ਗਏ ਆਪਣੇ ਤਜਰਬਿਆਂ ਦੀ ਬਦੌਲਤ ਅਧਿਆਪਕਾਂ ਨੂੰ ਇੱਕ ਨਵੀਂ ਊਰਜਾ ਮਿਲਣ ਨਾਲ ਅਧਿਆਪਕਾ ਦੀ ਸ਼ਖ਼ਸੀਅਤ `ਚ ਹੋਰ ਨਿਖਾਰ ਆਵੇਗਾ।
ਦੱਸਣਯੋਗ ਹੈ ਕਿ ਕਾਨਫਰੰਸ ਦੌਰਾਨ ਨਵੋਦਿਆ ਕਾਂਤੀ ਪਰਿਵਾਰ ਨਾਲ ਜੁੜੇ ਕਰੀਬ 20 ਵੱਖ-ਵੱਖ ਰਾਜਾਂ ਦੇ ਅਧਿਆਪਕਾਂ ਨੇ ਆਪੋ ਆਪਣੇ ਸੱਭਿਆਚਾਰ ਦੀਆਂ ਵੰਨਗੀਆਂ ਪੇਸ਼ ਕਰਕੇ ਸਭ ਦਾ ਖੂਬ ਮਨੋਰੰਜਨ ਕੀਤਾ।ਮਹਿਮਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਦੁਰਗਿਆਨਾ ਮੰਦਰ ਆਦਿ ਦੇ ਦਰਸ਼ਨ ਕਰਨਾਂ ਤੋਂ ਇਲਾਵਾ ਵਾਹਗਾ ਬਾਰਡਰ ਦੀ ਟਰੀਟ ਵੀ ਵੇਖੀ।ਅਧਿਆਪਕਾਂ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਕੀਤਾ ਗਿਆ ਸੀ ।
              ਕਾਨਫਰੰਸ ਦੌਰਾਨ ਸੁਮ੍ਰਿਤੀ ਚੌਧਰੀ, ਵਰਿੰਦਰ ਹਰਿਆਣਾ, ਸੋਨੂੰ ਕੁਮਾਰ, ਦਿਨੇਸ਼ ਕੁਮਾਰ, ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ, ਅਨਰੂਪ ਬੇਦੀ, ਪਲਵਿੰਦਰ ਸਿੰਘ, ਰਵਿੰਦਰਜੀਤ ਕੌਰ, ਮਨਜੀਤ ਸਿੰਘ, ਸੀ.ਪੀ ਸ਼ਰਮਾ, ਸੁਖਵਿੰਦਰ ਸਿੰਘ ਧਾਮੀ, ਹੈਰੀ ਰੰਧਾਵਾ ਗੁਰਦਾਸਪੁਰ, ਅਵਿਨਾਸ਼ ਬਲਾਚੌਰ, ਨਵਦੀਪ ਸਿੰਘ ਵਾਲਾ ਹਰਜਿੰਦਰ ਸਿੰਘ ਮੁੱਧ, ਨਰਿੰਦਰ ਸਿੰਘ ਹੈਪੀ, ਗੁਰਿੰਦਰ ਸਿੰਘ ਬੱਬੂ ਆਦਿ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ।

Check Also

ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …

Leave a Reply