ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਸਮੇਂ ’ਚ ਦਿਨੋਂ ਦਿਨ ਨਸ਼ਿਆਂ ’ਚ ਗਲਤਾਨ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ
ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡਾਂ ਅਤੇ ਸਰੀਰਿਕ ਕਸਰਤ ਹੀ ਇਕ ਅਜਿਹਾ ਜਰੀਆ ਹੈ, ਜਿਸ ਨਾਲ ਨੌਜਵਾਨ ਆਪਣੇ ਮਾਰਗ ਤੋਂ ਨਹੀਂ ਭਟਕ ਸਕਦਾ ਅਤੇ ਇਸ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਿੱਢੀ ਗਈ ਮੁਹਿੰਮ ‘ਫ਼ਿੱਟ ਇੰਡੀਆ’ ਨੂੰ ਵੀ ਬੱਲ ਮਿਲੇਗਾ।ਇਹ ਪ੍ਰਗਟਾਵਾ ‘ਤੀਸਰਾ ਮਿਸਟਰ ਆਰਿਸ਼ ਫਿਟਨਸ’ ਤਹਿਤ ਕਰਵਾਏ ਗਏ ਹੈਵੀ ਬੈਚਪ੍ਰੈਸ ਅਤੇ ਬਾਈਸੈਪਸ ਦੇ ਮੁਕਾਬਲੇ ਮੌਕੇ ਤਰਨ ਤਾਰਨ ਰੋਡ ਸੰਤ ਬਾਬਾ ਭੂਰੀ ਵਾਲਾ ਬੈਕਸਾਈਡ ਵਿਖੇ ਸਥਿਤ ਇਕ ਨਿੱਜੀ ਸਰੀਰਿਕ ਹੈਲਥ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜ਼ਿੰਮੀ ਨੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਸਰੀਰਿਕ ਕਸਰਤ ਕਰਨ ਨਾਲ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਹੈ, ਉਥੇ ਮਨੁੱਖ ਦੀ ਪ੍ਰਸੈਨਲਟੀ ਪ੍ਰਭਾਵਿਤ ਹੋਣ ਦੇ ਨਾਲ ਨਾਲ ਉਹ ਹਰੇਕ ਰੋਜ਼ਮਰ੍ਹਾ ਦੇ ਕੰਮਾਂ ਨੂੰ ਮਨ ਲਗਾ ਕੇ ਪੂਰਨ ਕਰਦਾ ਹੈ।
ਜਿੰਮੀ ਨੇ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਹੈਵੀ ਬੈਂਚਪ੍ਰੈਸ ’ਚ ਜੱਗਾ ਬਾਊਂਸਰ ਨੇ 170 ਭਾਰ ਬੈਚਪ੍ਰੈਸ, ਹਨੀ ਨੇ 135 ਭਾਰ, ਸ਼ੰਮੀ ਬਾਊਂਸਰ ਤੇ ਵਿਕੰਲ ਕਪੂਰ ਨੇ 130 ਭਾਰ ਅਤੇ ਮੁੰਨਾ ਅੰਸਾਰੀ ਤੇ ਰਿੰਕੂ ਨੇ 125 ਭਾਰ ’ਚ ਕ੍ਰਮਵਾਰ ਪਹਿਲਾਂ, ਦੂਜਾ, ਤੀਜਾ ਸਥਾਨ ਤੇ ਚੌਥਾ ਪ੍ਰਾਪਤ ਕੀਤਾ।ਜਦਕਿ ਇਸੇ ਤਰ੍ਹਾਂ ਬਾਈਸੈਪਸ ’ਚ ਵਿਕੰਲ ਕਪੂਰ, ਜੱਗਾ ਬਾਊਂਸਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਕਿਹਾ ਕਿ ਵਿਕੰਲ ਕਪੂਰ ਨੇ ਬੀਤੇ ਦਿਨੀਂ ਮੁੰਬਈ ਵਿਖੇ ਕਰਵਾਏ ਗਏ ਪਾਵਰ ਫ਼ਿਟਨਸ ਮੁਕਾਬਲੇ ’ਚ ਸਰੀਰ ਦਾ ਸ਼ਾਨਦਾਰ ਮੁਜ਼ਾਹਰਾ ਕਰਦੇ ਹੋਏ ਗੋਲਡ ਮੈਡਲ ਵੀ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਮੁਕਾਬਲੇ ਦੌਰਾਨ ਸਰੀਰਿਕ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਨਗਦ ਇਨਾਮ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੈਸਟ ਬੈਂਚਪ੍ਰੈਸ ਦਾ ਜੱਗਾ ਬਾਊਂਸਰ ਅਤੇ ਬੈਸਟ ਬਾਈਸਪੈਸ ਦਾ ਵਿੰਕਲ ਕਪੂਰ ਨੇ ਖ਼ਿਤਾਬ ਜਿੱਤਿਆ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media