Monday, April 6, 2026

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡੀ.ਸੀ ਵਲੋਂ ਸਿੱਧਵਾਂ ਦੋਨਾ ਵਿਖੇ 66 ਕੇ.ਵੀ ਸਬ-ਸਟੇਸ਼ਨ ਦਾ ਉਦਘਾਟਨ

9 ਪਿੰਡਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ

ਕਪੂਰਥਲਾ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ PPNJ1802202006ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਵੱਲੋਂ ਅੱਜ ਸਿੱਧਵਾਂ ਦੋਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 7.50 ਕਰੋੜ ਰੁਪਏ ਦੀ ਲਾਗਤ ਵਾਲਾ 66 ਕੇ. ਵੀ ਸਬ-ਸਟੇਸ਼ਨ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕੀਤਾ ਗਿਆ।ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਜਿਥੇ ਬਹੁਤ ਸਾਰੇ ਨਵੇਂ ਬਿਜਲੀ ਗ੍ਰਿਡ ਬਣਾਏ ਗਏ ਹਨ, ਉਥੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਸੁਧਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਇਲਾਕੇ ਦੇ 9 ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਪਿੰਡ ਦੀ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਨੂੰ ਨਵੇਂ ਬਣੇ ਬਿਜਲੀ ਘਰ ਦੀ ਵਧਾਈ ਦਿੱਤੀ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੰਮ ਨੇਪਰੇ ਚੜ੍ਹਿਆ ਹੈ।ਉਨ੍ਹਾਂ ਕਿਹਾ ਕਿ ਸਿੱਧਵਾਂ ਦੋਨਾ ਨੂੰ ਨਮੂਨੇ ਦਾ ਪਿੰਡ ਬਣਾਉਣ ਵਿਚ ਇਥੋਂ ਦੇ ਐਨ.ਆਰ.ਆਈ ਭਰਾਵਾਂ ਦਾ ਬੇਹੱਦ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾਵੇਗਾ।
           ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਬਣਨ ਨਾਲ ਜਿਥੇ ਬਿਜਲੀ ਸਪਲਾਈ ਵਿਚ ਬੇਹੱਦ ਸੁਧਾਰ ਹੋਵੇਗਾ, ਉਥੇ ਪਹਿਲਾਂ ਤੋਂ ਚੱਲ ਰਹੇ ਓਵਰਲੋਡ ਬਿਜਲੀ ਗਿ੍ਰਡਾਂ ’ਤੇ ਵੀ ਲੋਡ ਘਟੇਗਾ।ਚੀਫ ਇੰਜੀਨੀਅਰ ਗੋਪਾਲ ਸ਼ਰਮਾ ਨੇ ਕਿਹਾ ਕਿ ਪਾਵਰਕਾਮ ਦੇ ਚੇਅਰਮੈਨ ਇੰਜੀ: ਬਲਦੇਵ ਸਿੰਘ ਸਰਾਂ ਦੇ ਨਿਰਦੇਸ਼ਾਂ ਤਹਿਤ ਬਿਹਤਰੀਨ ਬਿਜਲੀ ਸਪਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ।ਨਿਗਰਾਨ ਇੰਜੀਨੀਅਰ ਇੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
              ਇਸ ਮੌਕੇ ਐਕਸੀਅਨ ਅਸ਼ਵਨੀ ਕੁਮਾਰ, ਐਸ.ਡੀ.ਓ ਗੁਰਨਾਮ ਸਿੰਘ ਬਾਜਵਾ, ਜੇ.ਈ ਗੁਰਿੰਦਰ ਸਿੰਘ, ਪਰਵੀਨ ਕੁਮਾਰ ਤੇ ਜਸਪਾਲ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਗੁਰਦੀਪ ਸਿੰਘ ਬਿਸ਼ਨਪੁਰ, ਅਮਨਦੀਪ ਸਿੰਘ ਗੋਰਾ ਗਿੱਲ, ਨਰਿੰਦਰ ਸਿੰਘ ਮੰਨਸੂ, ਤਰਲੋਚਨ ਸਿੰਘ ਧਿੰਜਣ, ਸੁਖਵਿੰਦਰ ਸਿੰਘ ਨੇਕੀ, ਜਸਵਿੰਦਰ ਸਿੰਘ ਸਰਪੰਚ, ਬਲਬੀਰ ਸਿੰਘ ਬੱਲੀ, ਮਨਿੰਦਰ ਸਿੰਘ ਮੰਨਾ, ਸਰਵਨ ਸਿੰਘ, ਗੁਰਨਾਮ ਸਿੰਘ ਸਿੱਧੂ, ਅਮਰੀਕ ਸਿੰਘ ਹੇਅਰ, ਬਹਾਦਰ ਸਿੰਘ ਸਿੱਧੂ, ਗੁਰਮੀਤ ਸਿੰਘ ਯੂ.ਕੇ, ਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸਰਵਣ ਸਿੰਘ ਤੇ ਮਮਤਾ ਰਾਣੀ, ਮਾਸਟਰ ਵਿਜੇ ਕੁਮਾਰ, ਤਜਿੰਦਰ ਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਸਿੱਧੂ, ਕੁਲਵੰਤ ਰਾਏ ਭੱਲਾ, ਰਖਵੀਰ ਸਿੰਘ, ਜਸਵੀਰ ਸਿੰਘ ਸਿੱਧੂ, ਬਹਾਦਰ ਸਿੰਘ ਯੂ.ਕੇ, ਅਵਤਾਰ ਸਿੰਘ ਵਿਰਦੀ, ਮੁਸ਼ਤਾਕ ਮੁਹੰਮਦ, ਲਾਭ ਚੰਦ ਨੰਬਰਵਾਰ, ਸਰਦੂਲ ਸਿੰਘ ਸਿਆਲਾਂ, ਬਲਵਿੰਦਰ ਸਿੰਘ ਰਾਣਾ ਕਾਹਲਵਾਂ, ਹਰਭਜਨ ਸਿੰਘ ਭਲਾਈਪੁਰ।ਮਨਜੀਤ ਸਿੰਘ ਭੰਡਾਲ, ਬਲਦੇਵ ਸਿੰਘ ਦੇਬੀ, ਅਸ਼ਵਨੀ ਕੁਮਾਰ, ਰਘੁਬੀਰ ਪੰਲੀ, ਡਾ. ਪ੍ਰੇਮ ਲਆਲ ਗਿੱਲ, ਰਛਪਾਲ ਸਿੰਘ ਭਾਣੋਲੰਗਾ, ਨੰਬਰਦਾਰ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਜੀਤ ਸਿੱਧੂ, ਗੁਰਮੇਲ ਸਿੰਘ ਗਿੱਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …