Monday, April 6, 2026

‘ਜ਼ਿੰਦਗੀ ਦੀ ਸੌਖ’ ਸਬੰਧੀ ਸਰਵੇਖਣ ‘ਚ 6300 ਸ਼ਹਿਰੀਆਂ ਨੇ ਆਪਣੇ ਵਿਚਾਰ ਕੀਤੇ ਸਾਂਝੇ

ਸਮਾਰਟ ਮੋਬਾਇਲ ਦੀ ਵਰਤੋਂ ਕਰਨ ਵਾਲੇ 29 ਫਰਵਰੀ ਤੱਕ ਸਰਵੇ ਵਿੱਚ ਲੈ ਸਕਦੇ ਨੇ ਹਿੱਸਾ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਸ਼ਹਿਰਾਂ ਵਿਚ ਜ਼ਿੰਦਗੀ ਦੀ ਸੌਖ Hall Gate(ਈਜ਼ ਆਫ ਲਿਵਿੰਗ ਇੰਡੈਕਸ) ਸਬੰਧੀ ਦੇਸ਼ ਦੇ 114 ਸ਼ਹਿਰਾਂ ‘ਚ ਰਹਿਣ ਵਾਲੇ ਨਾਗਰਿਕਾਂ ਦਾ ਸਰਵੇ ਹੋ ਰਿਹਾ ਹੈ। ਜਿਸ ਦੇ ਅਧਾਰ `ਤੇ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ ਜਾ ਜਾਣੀ ਹੈ।1 ਫਰਵਰੀ ਤੋਂ ਸ਼ੁਰੂ ਹੋ ਕੇ 29 ਫਰਵਰੀ ਤੱਕ ਹੋਣ ਵਾਲੇ ਇਸ ਸਰਵੇ ਵਿੱਚ ਅਜੇ ਤੱਕ ਸ਼ਹਿਰ ਦੇ 6300 ਵਿਅਕਤੀਆਂ ਨੇ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ।
                ‘ਈਜ਼ ਆਫ਼ ਲਿਵਿੰਗ’ ਇੰਡੈਕਸ ਦੇ ਸਰਵੇ ਲਈ ਨਿਯੁੱਕਤ ਕੀਤੇ ਗਏ ਸਿਟੀ ਨੋਡਲ ਅਫਸਰ ਸੰਜੇ ਕੰਵਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਕਰਵਾਏ ਜਾ ਰਹੇ ਇਸ ਸਰਵੇ ਦਾ ਮੁੱਖ ਉਦੇਸ਼ ਸ਼ਹਿਰ ਵਿਚ ਜ਼ਿੰਦਗੀ ਦੀ ਸੋਖ ਨਾਲ ਜੁੜੇ ਅੰਕੜੇ ਪ੍ਰਾਪਤ ਕਰਨਾ ਅਤੇ ਸ਼ਹਿਰਾਂ ਦਾ ਆਪਸ ਵਿੱਚ ਮੁਲਾਂਕਣ ਕਰਨਾ ਹੈ।ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਿਊਂਸੀਪਲ ਪਰਫੋਰਮੈਂਸ ਇੰਡੈਕਸ ਸਰਵੇ ਵਿੱਚ 86 ਫੀਸਦ ਅਤੇ ਈਜ਼ ਆਫ਼ ਲਿਵਿੰਗ ਇੰਡੈਕਸ ਸਰਵੇ ਵਿੱਚ 80 ਫੀਸਦ ਡਾਟਾ ਅਪਲੋਡ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਡਾਟਾ 14 ਫਰਵਰੀ ਤੱਕ ਅਪਲੋਡ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ 29 ਫਰਵਰੀ ਤੱਕ ਚੱਲਣ ਵਾਲੇ ਇਸ ਸਰਵੇ ਵਿੱਚ ਹੁਣ ਤੱਕ ਕੇਵਲ 6300 ਸ਼ਹਿਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ, ਜੋ ਕਿ ਸ਼ਹਿਰ ਦੀ ਕੁੱਲ ਆਬਾਦੀ ਦਾ ਇਕ ਪ੍ਰਤੀਸ਼ਤ ਤੋਂ ਵੀ ਘੱਟ ਹੈ।ਉਹਨਾਂ ਨੇ ਸ਼ਹਿਰੀਆਂ ਖਾਸਕਰ ਨੌਜਵਾਨਾਂ ਨੂੰ ਸਰਵੇ ਵਿਚ ਵੱਧ-ਚੜ ਕੇ ਹਿੱਸਾ ਲੈਣ ਲਈ ਕਿਹਾ।ਸਮਾਰਟਫੋਨ ਦੀ ਵਰਤੋਂ ਕਰਨ ਵਾਲੇ http://eol2019.org/Citizenfeedback ਲਿੰਕ ‘ਤੇ ਜਾ ਕੇ ਸਰਵੇ ਵਿਚ ਹਿੱਸਾ ਲੈ ਸਕਦੇ ਹਨ।ਉਹਨਾਂ ਕਿਹਾ ਕਿ ਸਰਵੇ ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਦੀ ਵਰਤੋਂ ਸ਼ਹਿਰ ਦੇ ਵਿਕਾਸ ਲਈ ਕੀਤੀ ਜਾਵੇਗੀ, ਜਦਕਿ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸ਼ਹਿਰਾਂ ਦੀ ਰੈਂਕਿੰਗ ਇਸ ਸਾਲ ਜੂਨ ਵਿੱਚ ਜਾਰੀ ਕੀਤੀ ਹੋਵੇਗੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …