Sunday, October 18, 2026

ਮੇਅਰ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਗੈਸ ਪਾਈਪ ਲਾਈਨ ਵਿਛਾਉਣ ਵਾਲੀ ਕੰਪਨੀ ਨਾਲ ਮੀਟਿੰਗ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਵਿਚ ਗੈਸ ਪਾਈਪ PPNJ2102202008ਲਾਈਨ ਵਿਛਾਉਣ ਵਾਲੀ ਕੰਪਨੀ ਸੀ.ਈ.ਓ ਨਿਤਿਨ ਪਾਟਿਲ, ਮਕਸੂਦ ਸ਼ੇਖ, ਸਤਿਅਣ ਤ੍ਰਿਵੇਦੀ, ਵਿਜੈ ਕੁਮਾਰ ਭਾਰਦਵਾਜ ਆਦਿ ਨਾਲ ਮੀਟਿੰਗ ਕੀਤੀ।ਜਿਸ ਵਿਚ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹਨਾਂ ਵਲੋਂ ਸ਼ਹਿਰ ਦੇ ਜਿਨ੍ਹਾਂ ਵੀ ਇਲਾਕਿਆਂ ਵਿੱਚ ਗੈਸ ਪਾਈਪ ਵਿਛਾਉਣ ਲਈ ਦਰਖਾਸਤ ਦਿੱਤੀ ਜਾਣੀ ਹੈ।ਉਸ ਦਾ ਇਕ ਬਲਿਊ ਪ੍ਰਿੰਟ ਤਿਆਰ ਕੀਤਾ ਜਾਵੇ ਤਾਂ ਜੋ ਇੱਕੋ ਵਾਰੀ ਇਹ ਪ੍ਰਵਾਨਗੀ ਦੇ ਕੇ ਉਸ ਮੁਤਾਬਿਕ ਹੀ ਸ਼ਹਿਰ ਵਿਚ ਵੱਖ-ਵੱਖ ਜੋਨਾਂ ਹੇਠ ਵਿਕਾਸ ਦੇ ਏਜੰਡੇ ਤਿਆਰ ਕੀਤੇ ਜਾ ਸਕਣ।ਕੰਪਨੀ ਨੇ ਤਾਂ ਆਪਣਾ ਕਾਰੋਬਾਰ ਕਰਨ ਲਈ ਸ਼ਹਿਰ ਪੁੱਟ ਦੇਣਾ ਹੈ, ਪਰ ਬਣਾਉਣਾ ਤਾਂ ਨਗਰ ਨਿਗਮ ਨੂੰ ਪੈਣਾ ਹੈ।ਜਿਸ ‘ਤੇ ਕੰਪਨੀ ਦੇ ਅਧਿਕਾਰੀਆਂ ਨੇ ਸਹਿਮਤੀ ਪ੍ਰਗਟਾਉਂਦੇ ਹੋਏ ਮੇਅਰ ਦੇ ਕਹੇ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ।