ਭੀਖੀ, 27 ਫ਼ਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਂਸਲਰ ਸੀਮਾ ਰਾਣੀ ਅਤੇ ਕਾਂਗਰਸੀ ਆਗੂ ਵਿਪਨ ਕੁਮਾਰ ਅਲੀਸ਼ੇਰ ਵਲੋਂ ਸਥਾਨਕ ਵਾਰਡ ਨੰਬਰ-3
ਵਿੱਚ ਚਲਾਈ ਗਈ ਸਫਾਈ ਮੁਹਿੰਮ ਤਹਿਤ ਵਾਰਡ ਦੀਆਂ ਗਲੀਆਂ-ਨਾਲੀਆਂ ਦੀ ਸ਼ਫਾਈ ਕੀਤੀ ਗਈ।ਵਿਪਨ ਕੁਮਾਰ ਨੇ ਕਿਹਾ ਕਿ ਜਿਲ੍ਹਾ ਕਾਂਗਰਸ ਪ੍ਰਧਾਨ ਡਾ. ਮਨੋਜ ਬਾਲਾ ਦੀ ਅਗਵਾਈ ਅਤੇ ਹੇਠ ਉਹ ਵਾਰਡ ਅਤੇ ਨਗਰ ਦੀ ਸੇਵਾ ਜਿੰਮੇਦਾਰੀ ਨਾਲ ਕਰ ਰਹੇ ਹਨ।ਉਨਾਂ ਕਿਹਾ ਕਿ ਵਾਰਡ ਦੀਆਂ ਗਲੀਆਂ ਦੇ ਖਸਤਾ ਹਾਲ ਫਰਸ਼ ਨੂੰ ਬਦਲ ਕੇ ਇੰਟਰਲਾਕ ਟਾਇਲਾਂ ਦੇ ਲਗਾਈਆਂ ਜਾ ਰਹੀਆਂ ਹਨ ਅਤੇ ਸਵੱਛਤਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।ਕੁੱਝ ਗਲੀਆਂ ਵਿੱਚ ਮੁਸ਼ਕਲ਼ਾਂ ਸਬੰਧੀ ਉਹ ਜਲਦ ਸੀਵਰੇਜ਼ ਅਤੇ ਵਾਟਰ ਸਪਲਾਈ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵਫ਼ਦ ਦੀ ਸ਼ਕਲ ਵਿੱਚ ਮਿਲਣਗੇ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media