ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ ਕੇ 4
ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਚੌਥੇ ਦਿਨ ਲਿਟਲ ਥੈਸਪੀਅਨ ਥੀਏਟਰ ਗਰੁੱਪ ਕਲਕਤਾ ਦੀ ਟੀਮ ਵਲੋਂ ਉਮਾ ਝੁਨਝੁਨਵਾਲਾ ਦਾ ਲਿਖਿਆ ਅਤੇ ਐਸ.ਐਮ ਅਜ਼ਹਰ ਦਾ ਡਾਇਰੈਕਟਰ ਕੀਤਾ ਨਾਟਕ ‘ਰੇਂਗਤੀ ਪਰਛਾਇਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਇਹ ਨਾਟਕ ਜ਼ਿੰਦਗੀ ਦੇ ਦੁਖਾਂਤ ‘ਤੇ ਅਧਾਰਿਤ ਹੈ।ਨਾਇਕਾ ਨਾਦਿਰਾ, ਜੋ ਕਿ ਇਕ ਵਿਧਵਾ ਹੈ, ਉਹ ਆਪਣੇ ਘਰ ਨੂੰ ਬਚਾਉਣ ਲਈ ਇਕ ਅੰਨੇ ਵਿਅਕਤੀ ਨਾਲ ਵਿਆਹ ਕਰਦੀ ਹੈ, ਜੋ ਕਿ ਸਿਰਫ਼ ਨਾਂ ਦੇ ਲਈ ਹੈ ਅਤੇ ਇਹ ਵਿਆਹ ਉਹ ਆਪਣੀਆਂ ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਕਰਦੀ ਹੈ।ਪਰ ਜ਼ਿੰਦਗੀ ਇਨਸਾਨ ਦੇ ਆਪਣੇ ਮੁਤਾਬਿਕ ਨਹੀਂ ਚੱਲਦੀ, ਜਿਵੇਂ ਕਿ ਇਨਸਾਨ ਜੋ ਸੋਚਦਾ ਹੈ।ਕੁੜੀਆਂ ਦੇ ਅੰਦਰ ਦੱਬੀ ਹੋਈ ਸ਼ਰੀਰਕ ਅੱਗ ਭਿਆਨਕ ਰੂਪ ਲੈ ਲੈਂਦੀ ਹੈ।ਇਹ ਮਾਨਸਿਕਤਾ ਕਈ ਅਣਸੁਲਝੇ ਮਨੁੱਖੀ ਰਿਸ਼ਤਿਆਂ ਉਪਰ ਅਤੇ ਇਸ ਸਭ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ, ਇਛਾਵਾਂ ਨੂੰ ਜਾਂ ਸੁਪਨਿਆਂ ਨੂੰ।
ਇਸ ਨਾਟਕ ਨੂੰ ਦੇਖਣ ਲਈ ਸ਼੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਗੁਰਤੇਜ ਮਾਨ, ਗੁਰਮੇਲ ਸ਼ਾਮ ਨਗਰ, ਗ਼ਜ਼ਲ ਜੱਟੂ, ਪਵੇਲ ਸੰਧੂ, ਅਮਨ ਭਾਰਦਵਾਜ, ਜਸਪਾਲ ਪਾਇਲਟ ਆਦਿ ਮੌਜੂਦ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media