Saturday, March 21, 2026

10ਵਾਂ ਵਿਸ਼ਵ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ

ਸੈਂਟਰਲ ਪਾਰਕ ਮਾਨਸਾ ‘ਚ ਵੱਡੀ ਪੱਧਰ ‘ਤੇ ਲਗਾਏ ਫਲਾਂ, ਫੁੱਲਾਂ ਤੇ ਛਾਂ ਵਾਲੇ ਪੌਦੇ

ਭੀਖੀ, 15 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਸੈਂਟਰਲ ਪਾਰਕ ਦੇ ਰੱਖ ਰਖਾਓ ਅਤੇ ਸੁਧਾਰ ਲਈ ਬਣੀ ਕਮੇਟੀ ਵਲੋਂ ਮਾਨਸਾ ਸ਼ਹਿਰ ਵਾਸੀਆਂ PPNJ1503202007ਨਾਲ ਮਿਲ ਕੇ 10ਵਾਂ ਵਿਸ਼ਵ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ।
           ਪਾਰਕ ਸੁਧਾਰ ਕਮੇਟੀ ਦੇ ਮੈਂਬਰ ਰਾਜਵਿੰਦਰ ਸਿੰਘ ਰਾਣਾ, ਗੁਰਲਾਭ ਸਿੰਘ ਮਾਹਲ ਐਡਵੋਕੇਟ, ਡਾ. ਰਣਜੀਤ ਰਾਏ ਅਤੇ ਗੋਰਾ ਲਾਲ ਨੇ ਦੱਸਿਆ ਕਿ 14 ਮਾਰਚ ਦਾ ਇਹ ਦਿਨ ਨੂੰ ਵਿਸ਼ਵ ਸਿੱਖ ਵਾਤਾਵਰਣ ਸ੍ਰੀ ਗੁਰੂ ਹਰ ਰਾਇ ਜੀ ਨੂੰ ਸਮਰਪਿਤ ਹੈ, ਕਿਉਂਕਿ ਗੁਰੁ ਸਾਹਿਬ ਨੂੰ ਵਾਤਾਵਰਣ ਦੇ ਰੱਖਿਅਕ ਵਜੋਂ ਜਾਣਿਆ ਜਾਂਦਾ ਹੈ।ਇਸ ਦਿਨ ਮਨਾਉਣ ਦੀ ਸ਼ੁਰੂਆਤ 14 ਮਾਰਚ 2010 ਨੂੰ ਅਮਰੀਕਾ ਵਿੱਚ ਈਕੋ ਸਿੱਖ ਸੰਸਥਾ ਵਲੋਂ ਕੀਤੀ ਗਈ ਸੀ।ਮਾਨਸਾ ਸ਼ਹਿਰ ਵਾਸੀਆਂ ਵਲੋਂ ਇਕੱਠੇ ਹੋ ਕੇ ਅੱਜ ਸੈਂਟਰਲ ਪਾਰਕ ਮਾਨਸਾ ‘ਚ ਵੱਡੀ ਪੱਧਰ ‘ਤੇ ਫਲਦਾਰ, ਫੁੱਲਾਂ ਤੇ ਛਾਂ ਵਾਲੇ ਦਰਖਤ ਲਗਾਏ ਗਏ।ਸ਼ਹਿਰ ਵਾਸੀਆਂ ਨੇ ਇਹ ਫੈਸਲਾ ਲਿਆ ਕਿ ਜੋ ਦਰਖਤ ਲਗਾਏ ਗਏ ਹਨ ਉਨਾਂ ਦੀ ਸਾਭ ਸੰਭਾਲ ਉਹ ਆਪਣੇ ਬੱਚਿਆਂ ਵਾਂਗ ਖੁਦ ਕਰਨਗੇ।
           ਇਸ ਸਮੇਂ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਮਾਨਸਾ, ਮਨਦੀਪ ਗੋਰਾ ਪ੍ਰਧਾਨ ਨਗਰ ਕੌਂਸਲ ਮਾਨਸਾ, ਸਿਮਰਜੀਤ ਸਿੰਘ ਮਾਨਸ਼ਾਹੀਆ ਐਡਵੋਕੇਟ, ਲਖਵਿੰਦਰ ਸਿੰਘ ਲਖਨਪਾਲ ਐਡਵੋਕੇਟ, ਅਸ਼ੋਕ ਸਪੋਲੀਆ ਕਨਵੀਨਰ ਅਤੇ ਡਾ. ਵਿਜੈ ਸਿੰਗਲਾ ਪ੍ਰਧਾਨ ਵਾਤਾਵਰਣ ਸੁਸਾਇਟੀ ਮਾਨਸਾ ਨੇ ਇਹ ਦਿਵਸ ਮਨਾਉਣ ਲਈ ਮਾਨਸਾ ਸੈਂਟਰਲ ਪਾਰਕ ਸੁਧਾਰ ਕਮੇਟੀ ਦਾ ਧੰਨਵਾਦ ਕੀਤਾ।
            ਇਸ ਸਮੇਂ ਪ੍ਰੇਮ ਅਗਰਵਾਲ ਰੌਟਰੀ ਕਲੱਬ, ਡਾ. ਅਨੁਰਾਗ ਨਾਗਰਥ, ਕਮਲ ਗੋਇਲ ਐਡਵੋਕੇਟ, ਰਾਕੇਸ਼ ਕੁਮਾਰ ਗਰਗ, ਮੋਹਨ ਲਾਲ ਮਿੱਤਲ, ਰਾਕੇਸ਼ ਕਾਕੂ, ਤਰਵਿੰਦਰ ਸਿੰਘ, ਮਹਿੰਦਰਪਾਲ, ਕ੍ਰਿਸ਼ਨ ਚੌਹਾਨ, ਨਰਾਇਣ ਗਰਗ, ਸ਼ਾਮ ਲਾਲ, ਅਜੈ ਕੁਮਾਰ, ਕਮਲ ਚੁਨੀਆਂ, ਹਰਪਿੰਦਰ ਸਿੰਘ, ਆਰ.ਐਸ ਕੁਮਾਰ, ਪਰਮਜੀਤ ਸਿੰਘ, ਨਵਜੋਤ ਸਿੰਘ, ਅਨਿਲ ਕੁਮਾਰ, ਨਰੇਸ਼ ਕੁਮਾਰ ਵਿੱਕੀ, ਸੰਦੀਪ ਸਿੰਘ ਅਤੇ ਐਡਵੋਕੇਟ ਨਰਾਇਣ ਗਰਗ ਤੇ ਸੰਦੀਪ ਸਿੰਗਲਾ ਬੈਂਕ ਮੈਨੇਜਰ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …