ਮੰਗਾਂ ਦਾ ਹੱਲ ਨਾ ਹੋਣ ‘ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਜਲਾਲਾਬਾਦ, 16 ਮਾਰਚ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਜਲਾਲਾਬਾਦ ਦਾ ਪੱਕਾ ਮੋਰਚਾ 119ਵੇਂ ਦਿਨ
‘ਚ ਤਬਦੀਲ ਹੋ ਗਿਆ।ਪੱਕੇ ਮੋਰਚੇ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ ਸਰਕਲ ਪ੍ਰਧਾਨ ਚੋਧਰੀ ਵੀ ਸ਼ਾਮਲ ਹੋਏ।ਜਾਰੀ ਬਿਆਨ ਵਿੱਚ ਸੂਬਾ ਪ੍ਰਧਾਨ ਬਲਿਹਾਰ ਸਿੰਘ ਤੇ ਡਵੀਜ਼ਨ ਪ੍ਰਧਾਨ ਸ਼ਿਵ ਸ਼ੰਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨਜਮੈਂਟ ਵਲੋਂ ਝੂਠੇ ਵਾਅਦੇ ਕੀਤੇ ਜਾ ਰਹੇ ਹਨ।ਪਰ ਮੋਰਚੇ ਦੇ 119 ਦਿਨ ਬੀਤ ਜਾਣ ‘ਤੇ ਵੀ ਕੱਢੇ ਕਾਮਿਆਂ ਨੂੰ ਬਹਾਲ ਨਹੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਦੋਰਾਨ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਕਾਮਿਆਂ ਦੇ ਪਰਿਵਾਰਾਂ ਸਮੇਤ ਇੱਕਠ ਵਿੱਚ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਾਮੇ ਨੂੰ ਹਟਾਇਆ ਨਹੀ ਜਾਵੇਗਾ।ਕੱਢੇ ਕਾਮਿਆਂ ਨੂੰ ਬਹਾਲ ਕਰਨ ਤੇ ਕੁੱਝ ਹੋਰ ਮੰਗਾਂ ਸਬੰਧੀ ਹੋਏ ਸਮਝੋਤੇ ਲਾਗੂ ਨਹੀ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਰਕਾਰ ਤੇ ਕਿਰਤ ਵਿਭਾਗ ਨਾਲ ਅੱਜ 17 ਮਾਰਚ ਨੂੰ ਕਿਰਤ ਮੰਤਰੀ, ਉਚ ਅਧਿਕਾਰੀਆਂ ਤੇ ਪਾਵਰਕਾਮ ਮਨੇਜਮੈਂਟ ਵਿਚਕਾਰ ਜਥੇਬੰਦੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਜੇਕਰ ਮੰਗਾਂ ਦਾ ਹੱਲ ਨਹੀ ਹੁੰਦਾ ਤਾਂ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜ਼ਬੂਰ ਹੋਵੇਗੀ।ਇਸ ਮੌਕੇ ਹਰਜਿੰਦਰ ਸਿੰਘ, ਅਜੇ ਕੁਮਾਰ, ਮਲਕੀਤ ਸਿੰਘ, ਛਿੰਦਰ ਸਿੰਘ ਤੇ ਮਨਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media